ਮੇਰਾ ਆਪਣਾ ਪੰਜਾਬ-(ਬਿਊਰੋ): ਸੀਨੀਅਰ ਪੱਤਰਕਾਰ ਅਤੇ ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਦੇ ਮੈਂਬਰ ਲਖਵਿੰਦਰ ਸਿੰਘ ਆਧੀ ਦੇ ਸਤਿਕਾਰਯੋਗ ਸਹੁਰਾ ਸਾਹਿਬ ਠੇਕੇਦਾਰ ਮਹਿੰਦਰਪਾਲ ਘਈ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਮੇਰਾ ਆਪਣਾ ਪੰਜਾਬ ਦੀ ਸਮੂਹ ਟੀਮ ਲਖਵਿੰਦਰ ਸਿੰਘ ਜੀ ਨਾਲ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਪ੍ਰਮਾਤਮਾ ਮਹਿੰਦਰਪਾਲ ਘਈ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।