ਮੇਰਾ ਆਪਣਾ ਪੰਜਾਬ (ਬਿਊਰੋ):ਉੱਤਰੀ ਭਾਰਤ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਰਕੇ ਜਿਥੇ ਬੀਤੇ ਦਿਨੀਂ ਚੱਕੀ ਦਰਿਆ ’ਤੇ ਬਣਿਆ ਪੁਰਾਣਾ ਪੁਲ ਟੁੱਟ ਗਿਆ ਸੀ, ਹੁਣ ਪਠਾਨਕੋਟ ਦੇ ਨਵੇਂ ਚੱਕੀ ਪੁਲ ਨੂੰ ਵੀ ਚੱਕੀ ਦਰਿਆ ਵਿਚ ਵਧੇ ਪਾਣੀ ਕਰਕੇ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਪੁਲ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ, ਜਿਸ ਨਾਲ ਪਠਾਨਕੋਟ ਤੋਂ ਜੰਮੂ ਦੀ ਆਵਾਜਾਈ ਬਿਲਕੁਲ ਬੰਦ ਹੋ ਗਈ ਹੈ।