ਮੇਰਾ ਆਪਣਾ ਪੰਜਾਬ (ਬਿਊਰੋ): ਉੱਤਰੀ ਭਾਰਤ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਰਕੇ ਅਤੇ ਪਹਾੜਾਂ ਤੋਂ ਲਗਾਤਾਰ ਪਾਣੀ ਆਉਣ ਕਾਰਨ ਅੱਜ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1671.49 ਫੁੱਟ ਦਰਜ ਕੀਤਾ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ 1680 ਫੁੱਟ ਤੋਂ ਸਿਰਫ 8 ਫੁੱਟ ਘੱਟ ਹੈ। ਉਂਜ ਖਾਸ ਹਾਲਤਾਂ ਵਿਚ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1685 ਫੁੱਟ ਰੱਖਿਆ ਜਾ ਸਕਦਾ ਹੈ। ਪਾਣੀ ਦੀ ਮਾਤਰਾ ਨੂੰ ਸਥਿਰ ਰੱਖਣ ਲਈ ਪਿਛਲੇ 8 ਦਿਨਾਂ ਤੋਂ ਭਾਖੜਾ ਡੈਮ ਦੇ ਗੇਟ 2 ਫੁੱਟ ਤੱਕ ਖੁੱਲ੍ਹੇ ਰੱਖੇ ਗਏ ਹਨ। ਜਾਣਕਾਰੀ ਮੁਤਾਬਕ ਭਾਖੜਾ ਡੈਮ ਵਿਚ 58997 ਕਿਉਸਿਕ ਪਾਣੀ ਆ ਰਿਹਾ ਹੈ ਅਤੇ 43653 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ