ਮੇਰਾ ਆਪਣਾ ਪੰਜਾਬ (ਬਿਊਰੋ): ਪੰਜਾਬ ਪੁਲਿਸ ਦੇ ਸਾਬਕਾ ਮੁਖੀ ਮੁਹੰਮਦ ਮੁਸਤਫ਼ਾ ਦੇ ਖਿਲਾਫ ਹਰਿਆਣਾ ਦੇ ਮਨਸਾ ਦੇਵੀ ਕੰਪਲੈਕਸ (MDC) ਵਿਖੇ ਆਪਣੇ ਪੁੱਤਰ ਅਕਿਲ ਅਖ਼ਤਰ ਦੀ ਮੌਤ ਦੇ ਮਾਮਲੇ ਵਿੱਚ ਕਤਲ ਦੀ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਡੀਜੀਪੀ ਮੁਸਤਫ਼ਾ ਦੀ ਪਤਨੀ, ਬੇਟੀ ਅਤੇ ਨੂੰਹ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਾਬਕਾ ਡੀਜੀਪੀ ਤੇ ਉਨ੍ਹਾਂ ਦੀ ਨੂੰਹ ਵਿਚਕਾਰ ਨਾਜਾਇਜ਼ ਸਬੰਧਾਂ ਦੇ ਦਾਅਵੇ ਕੀਤੇ ਗਏ ਜਿਸ ਦਾ ਜ਼ਿਕਰ ਅਕਾਲ ਅਖ਼ਤਰ ਦੇ ਖ਼ੁਦ ਇਕ ਵੀਡੀਓ ਵਿੱਚ ਕੀਤਾ ਸੀ