ਮੇਰਾ ਆਪਣਾ ਪੰਜਾਬ-(ਬਿਊਰੋ): ਆਗਾਜ਼ ਐਨ ਜੀ ਓ ਦੀ ਇੱਕ ਅਹਿਮ ਮੀਟਿੰਗ ਅੱਜ ਐਨ ਜੀ ਓ ਦੇ ਮੁੱਖ ਦਫਤਰ ਪੱਕਾ ਬਾਗ਼ ਵਿਖੇ ਕੀਤੀ ਗਈ। ਜਿਸ ਵਿੱਚ ਐਨ ਜੀ ਓ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੇ ਏਜੰਡੇ ਬਾਰੇ ਆਗਾਜ਼ ਐਨ ਜੀ ਓ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਭਾਟੀਆ ,ਅਮਰਜੀਤ ਸਿੰਘ ਮੰਗਾ ਜਨਰਲ ਸਕੱਤਰ ਅਤੇ ਰਣਜੀਤ ਸਿੰਘ ਗੋਲਡੀ ਨੇ ਤਫ਼ਸੀਲ ਵਿਚ ਦੱਸਿਆ ਕਿ ਪਹਿਲੇ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਲੰਧਰ ਵਿੱਚ ਜੋ ਪੁਰਾਤਨ ਨਗਰ ਕੀਰਤਨ 01 ਨਵੰਬਰ ਦਿਨ ਸਨਿਚਰਵਾਰ ਨੂੰ ਸਜਾਇਆ ਜਾ ਰਿਹਾ ਹੈ, ਉਸ ਵਿੱਚ ਆਗਾਜ਼ ਐਨ ਜੀ ਓ ਦੇ ਸਾਰੇ ਟੀਮ ਮੈਂਬਰ ਹਮੇਸ਼ਾ ਦੀ ਤਰ੍ਹਾਂ ਕੇਸਰੀ ਦਸਤਾਰਾਂ ਸਜਾ ਕੇ ਅਤੇ ਐਨ ਜੀ ਓ ਦੀ ਵਰਦੀ ਵਿੱਚ ਸ਼ਾਮਲ ਹੋਣਗੇ। ਆਗਾਜ਼ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਲਈ ਮੋਬਾਈਲ ਮੈਡੀਕਲ ਏਡ ਦੀ ਸਹੂਲਤ ਮੁੱਹਈਆ ਕਰਵਾਈ ਜਾਵੇਗੀ। ਜਿਸ ਵਿੱਚ ਮੁਢਲੀ ਸਹਾਇਤਾ ਤੋਂ ਇਲਾਵਾ ਹੋਰ ਆਮ ਜ਼ਰੂਰਤ ਵਾਲੀਆਂ ਸਭ ਦਵਾਈਆਂ ਦੀ ਸੇਵਾ ਜ਼ਰੂਰਤ ਵਾਲਿਆਂ ਨੂੰ ਮੁਫ਼ਤ ਵੰਡੀਆਂ ਜਾਣਗੀਆ। ਨਗਰ ਕੀਰਤਨ ਅਰੰਭ ਹੋਣ ਤੋਂ ਲੈ ਕੇ ਸਮਾਪਤੀ ਤੱਕ ਸਾਰੇ ਮੈਂਬਰ ਨਗਰ ਕੀਰਤਨ ਵਿੱਚ ਪੈਦਲ ਚੱਲਣਗੇ। ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਨੇ ਨਗਰ ਕੀਰਤਨ ਵਿੱਚ ਅਨੁਸ਼ਾਸਨ ਨੂੰ ਲੈ ਕੇ ਆਪਣੇ ਆਪਣੇ ਸੁਝਾਅ ਦਿੱਤੇ, ਵਿੱਟੀ ਨੇ ਕਿਹਾ ਕਿ ਸਭ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਤਾਂ ਜੋ ਸੰਗਤਾਂ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਦੀਪ ਸਿੰਘ, ਪ੍ਰਦੀਪ ਸਿੰਘ ਵਿੱਕੀ, ਕੰਵਲਜੀਤ ਸਿੰਘ ਬਰਨਾਲਾ, ਕੁਲਵਿੰਦਰ ਸਿੰਘ, ਗਗਨ ਭਾਟੀਆ , ਸੀ ਏ ਅਤਿੰਦਰਪਾਲ ਸਿੰਘ, ਤਜਿੰਦਰ ਸਿੰਘ ਰੋਬੀ, ਗੁਰਿੰਦਰ ਸਿੰਘ ਲਾਟੀ, ਪ੍ਰਬਜੀਤ ਸਿੰਘ ਬੇਦੀ, ਲਾਡੀ ਮੱਕੜ, ਜਸਪ੍ਰੀਤ ਸਿੰਘ ਰਿੰਕੂ, ਬਲਵਿੰਦਰ ਸਿੰਘ, ਗੋਬਿੰਦ ਨੀਲ, ਵਿੱਕੀ ਅੰਨਦ, ਸੁਖਜੀਤ ਸਿੰਘ , ਉਂਕਾਰ ਸਿੰਘ, ਤੰਨੀ ਭਲਵਾਨ, ਬਿਕਰਮਜੀਤ ਸਿੰਘ, ਜਸਮੀਤ ਸਿੰਘ ਜੋਨੀ, ਅਪਾਰਜੋਤ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।