
ਮੇਰਾ ਆਪਣਾ ਪੰਜਾਬ (ਬਿਊਰੋ): ਪੰਜਾਬ ਦੇ ਨਾਮਵਰ ਕੱਵਾਲ ਬਜ਼ੁਰਗ ਸੂਫ਼ੀ ਫ਼ਕੀਰ ਜਨਾਬ ਕਰਾਮਤ ਫ਼ਕੀਰ ਵਾਸੀ ਨਹਿਰੂ ਮਾਰਕਿਟ ਮਾਲੇਰਕੋਟਲਾ ਦਾ ਦੇਰ ਰਾਤ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਫਰਜ਼ੰਦ ਗੁਲਾਮ ਅਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰ 2 ਵਜੇ ਉਨ੍ਹਾਂ ਨੂੰ ਸਪੁਰਦ ਏ ਖ਼ਾਕ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ