
ਮੇਰਾ ਆਪਣਾ ਪੰਜਾਬ, ਆਦਮਪੁਰ (ਨੀਰਜ ਸਹੋਤਾ, ਅਮਿਤ ਸੱਭਰਵਾਲ) : ਮਲੇਸ਼ੀਆਂ ਚ ਹੋਈ ਇੰਟਰਨੈਸ਼ਨਲ ਕਰਾਟੇ ਚੈਪੀਅਨਸ਼ਿਪ ਵਿੱਚ ਲੈਂਡਮਾਰਕ ਸਕੂਲ ਭੋਗਪੁਰ ਦੇ ਕਰਨਵੀਰ ਅਤੇ ਰੇਨਬੋ ਪਬਲਿਕ ਸਕੂਲ ਆਦਮਪੁਰ ਦੇ ਮਨਰੀਤ ਸਿੰਘ ਪਿੰਡ ਡੀਂਗਰੀਆਂ ਦੇ ਬੱਚਿਆਂ ਦਾ ਸਮੂਹ ਗ੍ਰਾਮ ਪੰਚਾਇਤ ਵਲੋਂ ਕੀਤਾ ਗਿਆ l ਪਿੰਡ ਪਹੁੰਚਣ ਤੇ ਹੋਣਹਾਰ ਬੱਚੇ ਉਨ੍ਹਾਂ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਨਤਮਸਤਕ ਹੋਏ l ਪਿੰਡ ਦੇ ਸਰਪੰਚ ਬਾਬਾ ਬਲਵੰਤ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਵਿਖੇ ਕਰਵਾਈ ਗਈ 10ਵੀ ਕੇ.ਐੱਲ. ਮੇਅਰ ਕੱਪ ਇੰਟਰਨੈਸ਼ਨਲ ਉੱਪਨ ਕਰਾਟੇ ਚੈਂਪੀਅਨਸਿਪ ਜਿਸ ਵਿੱਚ ਸ਼੍ਰੀਲੰਕਾ, ਮਲੇਸ਼ੀਆ, ਇੰਡੋਨੇਸ਼ੀਆ, ਬੰਗਲਾਦੇਸ਼, ਭਾਰਤ, ਉਜਵੇਕਿਸਤਾਨ, ਸਿੰਘਾਪੁਰ ਸਮੇਤ 10 ਦੇਸਾਂ ਦੇ ਬੱਚਿਆਂ ਨੇ ਭਾਗ ਲਿਆ ਤੇ ਉਨ੍ਹਾਂ ਦੇ ਪਿੰਡ ਦੇ ਦੋਹਾਂ ਬੱਚਿਆਂ ਮਨਰੀਤ ਸਿੰਘ ਰੇਨਬੋ ਪਬਲਿਕ ਸਕੂਲ ਆਦਮਪੁਰ ਅਤੇ ਕਰਨਵੀਰ ਸਿੰਘ ਦੀ ਲੈਂਡਮਾਰਕ ਸਕੂਲ ਭੋਗਪੁਰ ਨੇ ਵੱਖ ਵੱਖ ਦੇਸਾਂ ਦੇ ਕਰਾਟੇ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਕੇ ਪਿੰਡ ਤੇ ਦੇਸ ਦਾ ਨਾਮ ਇੰਟਰਨੈਸ਼ਨਲ ਪੱਧਰ ਤੇ ਉੱਚਾ ਕੀਤਾ ਹੈ ਇਸ ਨੂੰ ਲੈ ਕੇ ਅੱਜ ਪੂਰੇ ਪਿੰਡ ਚ ਖੁਸ਼ੀ ਦੀ ਲਹਿਰ ਹੈ l ਇਸ ਮੌਕੇ ਬੱਚਿਆਂ ਦੇ ਕੋਚ ਜਤਿੰਦਰ ਕੁਮਾਰ, ਸੁਖਵਿੰਦਰ ਸਿੰਘ ਚੇਅਰਮੈਨ ਦੀ ਲੈਡਮਾਰਕ ਸਕੂਲ ਭੋਗਪੁਰ, ਰੇਨਬੋ ਪਬਲਿਕ ਸਕੂਲ ਪ੍ਰਿੰਸੀਪਲ ਜੇ.ਐੱਸ ਡੋਗਰਾ ਨੇ ਵੀ ਬੱਚਿਆਂ ਨੂੰ ਆਸੀਰਵਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਵਲੋਂ ਇੰਟਰਨੈਸ਼ਨਲ ਪੱਧਰ ਤੇ ਏਨੀ ਛੋਟੀ ਜਿਹੀ ਉਮਰ ਚ ਐਨਾ ਵੱਡਾ ਮੁਕਾਮ ਹਾਸਿਲ ਕਰਨਾ ਸਕੂਲ ਦੇ ਬੱਚੇ ਬਾਕੀ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹਨ।ਪਿੰਡ ਦੀ ਪੰਚਾਇਤ ਤੇ ਪਰਿਵਾਰ ਨੇ ਜਿੱਤ ਦੀ ਖੁਸ਼ੀ ਮੌਕੇ ਚੈਪੀਅਨਾਂ ਦੇ ਨਾਮ ਦਾ ਕੇਕ ਵੀ ਕੱਟਿਆ ਗਿਆ l ਇਸ ਮੌਕੇ ਦਿਲਬਾਗ ਸਿੰਘ ਪੰਚ,ਰਣਜੀਤ ਕੌਰ ਪੰਚ, ਜਸਵਿੰਦਰ ਕੌਰ, ਬਲਵੀਰ ਕੌਰ ਪੰਚਾਇਤ ਮੈਬਰ, ਐਡਵੋਕੇਟ ਪਰਮਜੀਤ ਸਿੰਘ ਕਲਸੀ, ਨਿਰਵੈਰ ਸਿੰਘ, ਅੰਮ੍ਰਿਤ ਸਿੰਘ, ਸੁਖਵੀਰ ਸਿੱਧੂ ਅਲਾਵਲਪੁਰ, ਨਿਰਮਲ ਸਿੰਘ, ਸਰਬਜੀਤ ਸਿੰਘ, ਪਰਦੀਪ ਸਿੰਘ, ਸੰਤੋਖ ਸਿੰਘ, ਭੁਪਿੰਦਰ ਸਿੰਘ, ਬਲਜੀਤ ਕੌਰ, ਰਵਿੰਦਰ ਸਿੰਘ, ਰੂਪ ਰਾਣੀ, ਨਰਿੰਦਰ ਕੌਰ, ਦਲਵੀਰ ਕੌਰ, ਬਲਵੀਰ ਚੰਦ, ਗੁਰਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀ ਹਾਜਰ ਸਨ।