ਮੇਰਾ ਆਪਣਾ ਪੰਜਾਬ-ਜਲੰਧਰ (ਲਖਵਿੰਦਰ): ਜਗਤਾਰ ਪ੍ਰਵਾਨਾ ਯਾਦਗਾਰੀ ਮੰਚ ਤੇ ਐਨ ਆਰ ਆਈ ਵੀਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ 34ਵਾਂ ਸਾਈਂ ਜਗਤਾਰ ਪ੍ਰਵਾਨਾ ਯਾਦਗਾਰੀ ਸੱਭਿਆਚਾਰ ਮੇਲਾ ਪਿੰਡ ਅਠੌਲਾ, ਜ਼ਿਲ੍ਹਾ ਜਲੰਧਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦਾ ਉਦਘਾਟਨ ਸਰਪੰਚ ਸੰਤੋਖ ਸਿੰਘ ਸਹੋਤਾ ਤੇ ਜਗਤਾਰ ਪ੍ਰਵਾਨਾ ਯਾਦਗਾਰੀ ਮੰਚ ਨੇ ਕੀਤਾ। ਇਸ ਦੌਰਾਨ 8ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਾਈ ਵਿੱਚ ਫਸਟ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਬਲਕਾਰ ਸਿੰਘ ਐਮ ਐਲ ਏ ਹਲਕਾ ਕਰਤਾਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਦੀ ਇਹੀ ਖਾਸੀਅਤ ਹੈ ਕਿ ਆਪਣੇ ਵਡੇਰਿਆਂ ਨੂੰ ਸੱਭਿਆਚਾਰਕ ਮੇਲਿਆਂ ਰਾਹੀਂ ਯਾਦ ਕੀਤਾ ਜਾਂਦਾ ਹੈ ਜਿਸ ਨਾਲ ਆਉਂਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਦੀਆ ਹਨ । ਉਨ੍ਹਾਂ ਪਿੰਡ ਨੂੰ ਗਰਾਉਂਡ ਵਾਸਤੇ 11 ਲੱਖ 98 ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਤੇ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਇੰਟਰਨੈਸ਼ਨਲ ਪੰਜਾਬੀ ਗਾਇਕ ਸੁਖਵਿੰਦਰ ਪੰਛੀ ਨੇ ‘ਸਦਾ ਸੂਰਮੇ ਜੀਉਂਦੇ ਰਹਿੰਦੇ ਮਰਦੇ ਨਹੀਂ, ਦਿਲ ਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ, ਆਦਿ ਹੋਰ ਵੀ ਅਨੇਕਾਂ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਰੱਖਿਆ, ਲੈਂਬਰ ਹੁਸੈਨਪੁਰੀ ਨੇ ‘ਕਹਿੜੇ ਪਿੰਡ ਦੀ ਤੂੰ ਨੀ ਮੈਨੂੰ ਦੱਸ ਜਾ ਮੇਲਣੇ, ਹੰਸ ਰਾਜ ਹੰਸ ਦੇ ਲਾਡਲੇ ਚੇਲੇ ਦੀਪਕ ਹੰਸ ਨੇ ‘ਜੋ ਨੱਚੀ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ, ਸਰੋਤੇ ਸਟੇਜ ਤੇ ਨੱਚਣ ਲਾ ਤੇ, ਗੁਲਜ਼ਾਰ ਲਾਹੌਰੀਆ, ਸੋਨੂੰ ਸਿੱਧੂ, ਸੱਚਾ ਰੰਗੀਲਾ-ਮਨਦੀਪ ਮੈਂਡੀ, ਸ਼ਨੀ ਸਹੋਤਾ,ਲਵਿਸ਼ ਚੋਹਾਨ, ਹਾਕਮ, ਕਲਵਿੰਦਰ ਹੀਰਾ, ਹਸਨਪ੍ਰੀਤ ਹੰਸ, ਜੱਸਾ ਫਤਿਹਪੁਰੀਆ, ਸੋਨੂੰ ਦਿਲਬਰ, ਸ਼ਰੀਫ਼ ਦਿਲਦਾਰ ਆਦਿ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਸੱਭਿਆਚਾਰਕ ਗੀਤ ਗਾ ਕੇ ਸਰੋਤਿਆਂ ਨੂੰ ਕੀਲੀ ਰੱਖਿਆ। ਇਸ ਮੌਕੇ ਤੇ ਰਜਿੰਦਰ ਸਿੰਘ ਸਾਬਕਾ ਐਸ ਐਸ ਪੀ, ਫਤਿਹ ਸਿੰਘ ਸੋਹਲ, ਪਰਮਜੀਤ ਸਿੰਘ ਪੰਚ, ਅਮਰਜੀਤ ਸਿੰਘ,ਕੁੰਦਨ ਸਿੰਘ,ਦਿਦਾਰ ਸਿੰਘ ਨਿਰਮਲ ਸਿੰਘ ਸਹੋਤਾ,ਕਾਲਾ ਸਾਈਂ, ਬਲਦੇਵ ਸਿੰਘ,ਮੰਗੀ ਸਰਪੰਚ ਮੰਗਾਂ ਰੋਡਾ, ਅਵਤਾਰ ਸਿੰਘ ਨਾਗਰਾ,ਸੋਢੀ ਨਾਗਰਾ, ਪੱਤਰਕਾਰ ਅਮਰਜੀਤ ਸਿੰਘ ਨਿੱਝਰ,ਪੱਤਰਕਾਰ ਬਲਜੀਤ ਸਿੰਘ ਸੰਘਾ, ਮਾਸਟਰ ਪਰਮਜੀਤ ਸਿੰਘ ਚਿੱਟੀ,ਮੰਗੀ ਗਾਖਲ, ਹਰਦੇਵ ਸਿੰਘ ਔਜਲਾ, ਮੱਧੂ ਸਾਈਂ, ਜੱਸੀ ਤੱਲਣ ਆਦਿ ਹੋਰ ਵੀ ਬਹੁਤ ਸਾਰੇ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।