
ਮੇਰਾ ਆਪਣਾ ਪੰਜਾਬ-ਜਲੰਧਰ (ਬਿਊਰੋ): ਪੰਜਾਬ ਪ੍ਰੈੱਸ ਕਲੱਬ ਦੇ ਸਾਲਾਨਾ ਇਜਲਾਸ ਵਿੱਚ ਚੋਣਾਂ ਕਰਵਾਉਣ ਦੇ ਲਏ ਗਏ ਫ਼ੈਸਲੇ ਨੂੰ ਲਾਗੂ ਕਰਦਿਆਂ ਹਾਊਸ ਵਲੋਂ ਚੁਣੇ ਰਿਟਰਨਿੰਗ ਅਫ਼ਸਰ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿਘ ਦੁੱਗਲ ਅਤੇ ਕੁਲਦੀਪ ਸਿੰਘ ਬੇਦੀ ਵਲੋਂ ਫੈਸਲਾ ਲੈਂਦਿਆ 15 ਦਸੰਬਰ ਦਿਨ ਸੋਮਵਾਰ ਚੋਣਾਂ ਕਰਵਾਉਣ ਦਾ ਦਿਨ ਮੁਕੱਰਰ ਕੀਤਾ ਗਿਆ ਹੈ। ਚੋਣ ਲੜਨ ਦੇ ਇੱਛੁਕ ਉਮੀਦਵਾਰ 8 ਦਸੰਬਰ ਦਿਨ ਸੋਮਵਾਰ ਨੂੰ ਕਾਗਜ਼ ਦਾਖ਼ਲ ਤੇ ਵਾਪਸੀ ਮੰਗਲਵਾਰ 9 ਦਸੰਬਰ ਨੂੰ ਕਰ ਸਕਣਗੇ। ਚੋਣ ਦੀ ਪ੍ਰਕਿਰਿਆ ਦਾ ਸਮਾਂ ਸਵੇਰੇ 9 ਵਜੇ ਤੋਂ 3 ਵਜੇ ਤੱਕ ਰਹੇਗਾ। ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰ ਦਿੱਤੀਆਂ ਜਾਣ ਵਾਲੀਆਂ ਹਿਦਾਇਤਾਂ ਮੁਤਾਬਕ ਮਿਤੀ 8 ਦਸੰਬਰ 2025 ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਕਲੱਬ ਦੇ ਦਫਤਰ ਵਿਖੇ ਨਾਮਜ਼ਦਗੀਆਂ ਭਰ ਸਕਦੇ ਹਨ।
ਕੁੱਲ 9 ਅਹੁਦੇ ਜਿਨ੍ਹਾਂ ਉੱਪਰ ਚੋਣ ਕਰਵਾਈ ਜਾਵੇਗੀ, ਇਸ ਪ੍ਰਕਾਰ ਹਨ:-
- ਪ੍ਰਧਾਨ
- ਸੀਨੀਅਰ ਮੀਤ-ਪ੍ਰਧਾਨ
- ਜਨਰਲ ਸਕੱਤਰ
- ਮੀਤ-ਪ੍ਰਧਾਨ
- ਮੀਤ-ਪ੍ਰਧਾਨ
- ਮੀਤ-ਪ੍ਰਧਾਨ (ਔਰਤ)
- ਸਕੱਤਰ
- ਜਾਇੰਟ-ਸਕੱਤਰ
- ਖਜ਼ਾਨਚੀ
ਕਿਸੇ ਹੋਰ ਜਾਣਕਾਰੀ ਲਈ ਚੋਣ ਕਮੇਟੀ ਨਾਲ ਸੰਪਰਕ ਸਾਧਿਆ ਜਾ ਸਕਦਾ ਹੈ।