ਮੇਰਾ ਆਪਣਾ ਪੰਜਾਬ- (ਬਿਊਰੋ) – ਇਟਲੀ ਵਿਖੇ ਪਿਛਲੇ ਦਿਨੀਂ ਬ੍ਰਦਰਹੁੱਡ ਕ੍ਰਿਕਟ ਕਲੱਬ ਪੋਰਦੇਨੋਨੇ ਵਲੋਂ ਕਰਵਾਏ ਗਏ ਕਾਸਕੋ ਸਿਕਸਰ ਬਾਲ ਕ੍ਰਿਕਟ ਟੂਰਨਾਮੈਂਟ ਦੀ ਜੇਤੂ ਟੀਮ ਪਾਲਾਜੋਲੋ ਕ੍ਰਿਕਟ ਕਲੱਬ ਨੇ ਨਵੇਂ ਸਾਲ ਦੀ ਆਮਦ ਮੌਕੇ ਸਰਬਤ ਦੇ ਭਲੇ ਦੇ ਅਰਦਾਸ ਕੀਤੀ ਅਤੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ। ਟੀਮ ਦੇ ਕਪਤਾਨ ਰਵੀਸ਼ੇਰ ਗਿੱਲ ਤੇ ਹਰਵਿੰਦਰ ਸਿੰਘ ( ਸੋਢੀ ) ਅਤੇ ਟੀਮ ਦੇ ਸਪੌਂਸਰ ਦੋਆਬਾ ਪੀਜ਼ਾ ਐਂਡ ਕਬਾਬ ਦੇ ਗੁਰੂ ਲਾਲੀ ਨੇ ਸਾਰੇ ਟੀਮ ਮੈਂਬਰਾਂ ਨੇ ਨਵੇਂ ਸਾਲ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸਭ ਵਧਾਈ ਦਿੱਤੀ।