ਮੇਰਾ ਆਪਣਾ ਪੰਜਾਬ-ਜਲੰਧਰ-(ਲਖਵਿੰਦਰ ਸਿੰਘ): ਉੱਭਰਦੇ ਲੋਕ ਗਾਇਕ ਤੇ ਗੀਤਕਾਰ ਤਜਿੰਦਰ ਤਾਜ ਦੇ ਪਹਿਲੇ ਆਡੀਓ ਵੀਡੀਓ ਸੰਗੀਤਕ ਟਰੈਕ ‘ਤੱਕਿਆ ਹੀ ਨਹੀਂ’ ਦਾ ਪੋਸਟਰ ਜਾਰੀ ਕੀਤਾ ਗਿਆ। ਇਸਦੇ ਨਾਲ ਹੀ ਤਾਜ ਮਿਊਜ਼ਿਕ ਯੂ ਟਿਊਬ ਚੈਨਲ ਰਾਹੀਂ ਗੀਤ ਦਾ ਵੀਡੀਓ ਵੀ ਰਿਲੀਜ਼ ਕੀਤਾ ਗਿਆ। ਜਿਸ ਦਾ ਸੰਗੀਤ ਜੀ ਵਾਲਰ ਨੇ ਕੀਤਾ ਹੈ ਇਸ ਦੀ ਵੀਡੀਓ ਅਕਸ਼ੈ ਪ੍ਰੇਮੀ ਨੇ ਕਸੋਲੀ (ਹਿਮਾਚਲ) ਦੀਆਂ ਵਾਦੀਆਂ ਵਿਚ ਸ਼ੂਟ ਕੀਤਾ, ਜਿਸ ਦੇ ਪ੍ਰੋਡਿਊਸਰ ਪ੍ਰੀਤ ਅਰੋੜਾ ਯੂ ਐਸ ਏ ਹਨ। ਇਸ ਮੌਕੇ ‘ਤੇ ਮੇਲਿਆਂ ਦੇ ਬਾਦਸ਼ਾਹ ਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਤਜਿੰਦਰ ਤਾਜ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਪੱਤਰਕਾਰਾਂ ਨੂੰ ਤਾਜ ਨੇ ਦੱਸਿਆ ਕਿ ਪਹਿਲਾਂ ਮੈ ਗੀਤ ਲਿਖਕੇ ਕਾਈ ਕਲਾਕਾਰਾਂ ਨੂੰ ਦਿੱਤੇ ਪਰ ਕੋਈ ਹੁੰਗਾਰਾ ਨਹੀਂ ਮਿਲਿਆ ਫਿਰ ਮੈਂ ਆਪ ਹੀ ਗਾਉਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੇਰੀ ਪਹਿਲੀ ਕੋਸ਼ਿਸ਼ ਹੈ ਇਸ ਮੌਕੇ ਲੋਕ ਕਲਾਵਾਂ ਮੇਲੇ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਪ੍ਰਮੋਟਰ ਰਣਧੀਰ ਧੀਰਾ, ਗਾਇਕ ਮੇਜਰ ਸਾਬ, ਗਾਇਕ ਜੀ ਸ਼ਰਮੀਲਾ, ਦੂਰਦਰਸ਼ਨ ਦੇ ਸੀਨੀਅਰ ਇੰਜੀਨੀਅਰ ਹਰੀਸ਼ ਕੁਮਾਰ, ਡਾਇਰੈਕਟਰ ਪ੍ਰੋਡਿਊਸਰ ਐਕਟਰ ਰਾਜਿੰਦਰ ਕਸ਼ਯਪ, ਕਾਮੇਡੀਅਨ ਦੀਪਕ ਰਾਜਾ, ਕਾਮੇਡੀਅਨ ਜੁਗਲੀ ਸ਼ੁਗਲੀ, ਰਵੀ ਦਾਰਾ ਤੇ ਅਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਹਾਜ਼ਰ ਸਨ।