ਮੇਰਾ ਆਪਣਾ ਪੰਜਾਬ-ਜਲੰਧਰ-(ਲਖਵਿੰਦਰ ਸਿੰਘ): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਸਤੀ ਦਾਨਿਸ਼ਮੰਦਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਾਗੋ ਕੱਢੀ ਗਈ। ਜਾਗੋ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਜੋ ਸਾਰੀ ਬਸਤੀ ਦਾਨਿਸ਼ਮੰਦਾਂ ਦੀਆ ਗਲੀਆਂ ਮੁਹੱਲਿਆਂ ਤੋਂ ਪਰਿਕਰਮਾ ਕਰਕੇ ਵਾਪਸ ਗੁਰੂ ਘਰਾਂ ਵਿੱਚ ਸਮਾਪਤ ਹੋਈ ਅਤੇ ਥਾਂ-ਥਾਂ ‘ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਜਾਗੋ ਵਿੱਚ ਸ਼ਾਮਲ ਹੋਣ ਲਈ ਆਏ ਤੇ ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਆਸਥਾ ਹੈ ਤੇ ਅਸੀਂ ਵੀ ਜਾਗੋ ਵਿੱਚ ਸ਼ਾਮਲ ਹੋਣ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੇ ਸਾਰਿਆਂ ਉੱਪਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਦਾਂ ਹੀ ਅਸ਼ੀਰਵਾਦ ਬਣਿਆ ਰਹੇ ਤੇ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੀਏ। ਇਸ ਮੌਕੇ ਤੇ ਕੌਂਸਲਰ ਡਾਕਟਰ ਮਨੀਸ਼, ਐਡਵੋਕੇਟ ਸੰਦੀਪ ਵਰਮਾ,ਕੌਂਸਲਰ ਸੋਰਵ ਸੇਠ ,ਕੌਂਸਲਰ ਕਮਲ ਲੋਹਟ,ਜੀਤ ਰਾਮ, ਪ੍ਰਿੰਸ, ਬਿਸ਼ਨ ਥਾਪਾ ਆਦਿ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।