ਮੇਰਾ ਆਪਣਾ ਪੰਜਾਬ-ਜਲੰਧਰ-(ਲਖਵਿੰਦਰ ਸਿੰਘ):ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਪੰਜਾਬ ਦੀ ਦੋ ਦਿਨਾ ਸੂਬਾ ਕਾਰਜਕਾਰਨੀ ਬੈਠਕ ਮੋਹਾਲੀ ਦੇ ਰਤਨ ਗਰੁੱਪ ਆਫ ਇੰਸਟੀਟਿਊਸ਼ਨਜ਼ ਵਿੱਚ ਕੌਮੀ ਸਕੱਤਰ ਆਦਿਤਿਆ ਤਕੀਆਰ, ਖੇਤਰੀ ਸੰਗਠਨ ਮੰਤਰੀ ਗੌਰਵ ਅੱਤਰੀ, ਸੂਬਾ ਪ੍ਰਧਾਨ ਡਾ.ਪ੍ਰਸ਼ਾਂਤ ਰੀਤਮ, ਸੂਬਾ ਸਕੱਤਰ ਜਸਕਰਨ ਸਿੰਘ ਭੁੱਲਰ ਅਤੇ ਸੂਬਾ ਸੰਗਠਨ ਮੰਤਰੀ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਸੰਪੰਨ ਹੋਈ। ਬੈਠਕ ਦੌਰਾਨ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ, ਆਉਣ ਵਾਲੇ ਅਕਾਦਮਿਕ ਸੈਸ਼ਨ ਦੀ ਕਾਰਜ ਯੋਜਨਾ ਅਤੇ ਵਿਦਿਆਰਥੀਆਂ ਨਾਲ ਜੁੜੇ ਵੱਖ-ਵੱਖ ਮਸਲਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਏਬੀਵੀਪੀ ਪੰਜਾਬ ਦੇ ਸੂਬਾ ਸਕੱਤਰ ਜਸਕਰਨ ਸਿੰਘ ਭੁੱਲਰ ਨੇ ਜਲੰਧਰ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਏ ਬੀ ਵੀ ਪੀ ਸਿਰਫ ਦੇਸ਼ ਹੀ ਨਹੀਂ ਸਗੋਂ ਪੂਰੇ ਸੰਸਾਰ ਦਾ ਸਭ ਤੋਂ ਵੱਡਾ ਵਿਦਿਆਰਥੀ ਸੰਗਠਨ ਹੈ। ਅੱਜ ਪ੍ਰੀਸ਼ਦ ਨਾ ਕੇਵਲ ਸਿੱਖਿਆ ਖੇਤਰ ਵਿੱਚ, ਸਗੋਂ ਸਮਾਜ ਵਿੱਚ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ। ਬੈਠਕ ਵਿੱਚ ਏਬੀਵੀਪੀ ਪੰਜਾਬ ਵੱਲੋਂ ਪਿਛਲੇ ਵਰ੍ਹਿਆਂ ਦੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੇ ਕੰਮਾਂ ਦੀ ਯੋਜਨਾ ਬਣਾਈ ਗਈ। ਏਬੀਵੀਪੀ ਪੰਜਾਬ ਵੱਲੋਂ ਸੂਬੇ ਵਿੱਚ 02 ਫਰਵਰੀ ਤੋਂ 15 ਫਰਵਰੀ ਤੱਕ ਨਗਰ ਖੇਡ ਕੁੰਭ ਦਾ ਆਯੋਜਨ ਕਰਵਾਇਆ ਜਾਵੇਗਾ, ਜਿਸ ਰਾਹੀਂ ਨੌਜਵਾਨਾਂ ਵਿੱਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ, ਪ੍ਰਤਿਭਾਵਾਂ ਨੂੰ ਮੰਚ ਦੇਣ ਅਤੇ ਨਸ਼ਾ ਮੁਕਤ ਅਤੇ ਸਿਹਤਮੰਦ ਵਾਤਾਵਰਣ ਵਾਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ। ਏਬੀਵੀਪੀ ਪੰਜਾਬ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ ਦਸਤਾਰਬੰਦੀ ਮੁਕਾਬਲਾ ਅਤੇ ਮਸਾਲ ਮਾਰਚ ਕਰੇਗੀ ।ਡਿਜਿਟਲ ਨਿਰਭਰਤਾ ਘਟਾ ਕੇ ਸਾਰੀਰਕ ਅਤੇ ਮਾਨਸਿਕ ਵਿਕਾਸ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਏਬੀਵੀਪੀ Screen Time ਤੋਂ Activity Time’ ਦਾ ਸੂਬਾ ਪੱਧਰੀ ਅਭਿਆਨ ਚਲਾਏਗੀ, ਜਿਸ ਦੇ ਤਹਿਤ ਵੱਖ-ਵੱਖ ਰਚਨਾਤਮਕ, ਸੈਪਇਕ, ਸਾਂਸਕ੍ਰਿਤਿਕ ਅਤੇ ਖੇਡ ਆਧਾਰਿਤ ਕਾਰਜਕ੍ਰਮ ਆਯੋਜਿਤ ਕੀਤੇ ਜਾਣਗੇ। 14 ਅਪ੍ਰੈਲ ਨੂੰ ਏਬੀਵੀਪੀ ਸਮਾਜਿਕ ਸਮਰਸਤਾ ਅਤੇ ਸੰਵਿਧਾਨਕ ਮੁੱਲਾਂ ਦੇ ਸੰਦੇਸ਼ ਨਾਲ ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਅੰਬੇਡਕਰ ਜੀ ਦੀ ਜੈਅੰਤੀ ਮਨਾਏਗੀ। ਪੰਜਾਬ ਵਿੱਚ ਦਿਨੋ-ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਏਬੀਵੀਪੀ ਸੂਬੇ ਦੇ ਸਾਰੇ ਜਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਕਰੇਗੀ ਅਤੇ ਸੂਬੇ ਵਿੱਚ ਵਧ ਰਹੀ ਨਸ਼ੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੀ ਦਿਸ਼ਾ ਵਿੱਚ ਏਬੀਵੀਪੀ ਹਾਰਮਾ ਵਿਜਨ ਦੇ ਤਹਿਤ ਇੱਕ ਲੱਖ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਸਹੁੰ ਦਿਵਾਏਗੀ।