ਮੇਰਾ ਆਪਣਾ ਪੰਜਾਬ-ਜਲੰਧਰ-(ਲਖਵਿੰਦਰ ਸਿੰਘ): ਸਰਪੰਚ ਗ੍ਰਾਮ ਪੰਚਾਇਤ ਪਿੰਡ ਗਾਖਲ (ਜਲੰਧਰ) ਵੱਲੋਂ ਸੈਂਟਰਲ ਗੁਰਦੁਆਰਾ ਸਾਹਿਬ ਦੀ ਪਾਰਕ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਸਰਪੰਚ ਜਸਵੰਤ ਸਿੰਘ ਪੱਪੂ ਨੇ ਦੱਸਿਆ ਕਿ ਹਰ 2 ਮਹੀਨੇ ਬਾਅਦ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਦੇ ਹਨ। ਇਹ ਕੈਂਪ ਜੇ.ਕੇ. ਮੈਡੀਸਿਟੀ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ, ਜਿਸ ਵਿੱਚ ਤਿੰਨ ਡਾਕਟਰਾਂ ਦੀ ਟੀਮ ਆਈ ਜਿਸ ਵਿੱਚ ਡਾਕਟਰ ਐਸ ਐਸ ਘੋਤਰਾ ਮੈਨੇਜਿੰਗ ਡਾਇਰੈਕਟਰ ਸਲਾਹਕਾਰ ਜਨਰਲ ਫਿਜ਼ੀਸੀਅਨ ਜੋ ਦਿਲ,ਛਾਤੀ, ਸ਼ੂਗਰ ਤੇ ਮੈਡੀਕਲ ਐਮਰਜੈਂਸੀ ਅਤੇ ਆਮ ਸਮੱਸਿਆਵਾਂ ਦਾ ਇਲਾਜ ਕਰਦੇ ਤੇ ਡਾਕਟਰ ਰਜਿੰਦਰ ਕੁਮਾਰ ਐਮ ਐਚ (ਨਿਊਰੋ ਅਤੇ ਸਪਾਈਨ ਸਰਜਨ) ਅਤੇ ਡਾਕਟਰ ਵਿਭਵ ਗਾਂਧੀ ਐਮ ਐਸ (ਆਰਥੋ ,ਸੀ ਐਮ.ਸੀ. ਲ਼ੁਧਿਆਣਾ) ਸਲਾਹਕਾਰ ਆਰਥੋਪੀਡਿਕ ਸਰਜਨ ਇਨ੍ਹਾਂ ਡਾਕਟਰ ਦੀ ਮਹਿਰ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਦੇ ਨਾਲ ਨਾਲ ਮਰੀਜ਼ਾਂ ਨੂੰ ਫਰੂਟ, ਸਲਾਦ ਅਤੇ ਵਿਟਾਮਿਨ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਹ ਕੈਂਪ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਜਾਰੀ ਰਿਹਾ ਅਤੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਇਸ ਮੌਕੇ ਤੇ 250 ਮਰੀਜ਼ਾਂ ਦੇ ਟੈਸਟ ਕੀਤੇ ਗਏ, ਸ਼ੂਗਰ ਟੈਸਟ, ਈ.ਸੀ.ਜੀ. ਬਲੱਡ ਪ੍ਰੈਸ਼ਰ ਤੇ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ ਤੇ ਬਿਮਾਰੀ ਦੇ ਮੁਤਾਬਕ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿਤੀਆਂ ਗਈਆਂ। ਇਸ ਮੌਕੇ ਸਰਪੰਚ ਜਸਵੰਤ ਸਿੰਘ ਪੱਪੂ ਨੇ ਡਾਕਟਰ ਦੀ ਆਈ ਟੀਮ ਦਾ ਤਹਿਦਿਲੋਂ ਧੰਨਵਾਦ ਕੀਤਾ।