ਮੇਰਾ ਆਪਣਾ ਪੰਜਾਬ-ਜਲੰਧਰ:(ਨਵਜੋਤ ਮੱਟੂ)-ਸਰਕਾਰੀ ਹਾਈ ਸਕੂਲ ਪਿੰਡ ਆਧੀ ਜ਼ਿਲ੍ਹਾ ਜਲੰਧਰ ਵਿਖੇ ਇੱਕ ਸਮਾਗਮ ਕੀਤਾ ਗਿਆ, ਜਿਸ ਵਿੱਚ ਸਰਕਾਰੀ ਹਾਈ ਸਕੂਲ ਆਧੀ ਦੇ ਹੈੱਡ ਮਾਸਟਰ ਸ: ਕੁਲਵੀਰ ਸਿੰਘ ਨੇ ਆਪਣੇ ਪੁੱਤਰ ਅਨਮੋਲਪ੍ਰੀਤ ਸਿੰਘ ਦੇ ਵਿਆਹ ਦੀ ਖੁਸ਼ੀ ਵਿੱਚ ਸਰਕਾਰੀ ਹਾਈ ਆਧੀ ਨੂੰ 50 ਹਜ਼ਾਰ ਰੁਪਏ ਤੇ ਸਰਕਾਰੀ ਹਾਈ ਸਕੂਲ ਰਹੀਮਪੁਰ ਨੂੰ 50 ਹਜ਼ਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਨੂੰ 50 ਹਜ਼ਾਰ ਰੁਪਏ ਦਾਨ ਕਰਕੇ ਇਲਾਕੇ ਵਿਚ ਸਿੱਖਿਆ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਹੈੱਡ ਮਾਸਟਰ ਕੁਲਬੀਰ ਸਿੰਘ ਜੀ ਨੇ ਪਰਿਵਾਰ ਸਮੇਤ ਆਪਣੇ ਪਿਤਾ, ਧਰਮਪਤਨੀ ਅਤੇ ਨਵੇਂ ਵਿਆਹੇ ਜੋੜੇ ਨਾਲ ਤਿਨੋਂ ਸਕੂਲਾਂ ਵਿੱਚ ਪਹੁੰਚ ਕੇ ਇਹ ਰਕਮ ਰਹੀਮਪੁਰ ਦੇ ਹੈੱਡ ਮਾਸਟਰ ਅਤੇ ਪਿੰਡ ਉੱਗੀ ਸਕੂਲ ਦੇ ਹੈੱਡ ਮਾਸਟਰਾਂ ਨੂੰ ਸੋਂਪੀ। ਇਸ ਮੌਕੇ ਮਾਸਟਰ ਸਤੀਸ਼ ਸਤੀਸ਼ ਕੁਮਾਰ ਨੇ ਪੱਤਰਕਾਰ ਨੂੰ ਦੱਸਿਆ ਕਿ ਇਸ ਨੇਕ ਸੋਚ ਅਤੇ ਸਿੱਖਿਆ ਪ੍ਰਤੀ ਲਗਨ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ, ਉਨ੍ਹਾਂ ਦਾ ਇਹ ਉਪਰਾਲਾ ਗੁਰੂ ਜੀ ਦੁਆਰਾ ਚਲਾਈ ਦਸਵੰਧ ਪ੍ਰਥਾ ਨੂੰ ਸਾਰਥਿਕ ਕਰਦਾ ਹੈ। ਆਪਣੀ ਮਿਹਨਤ ਨਾਲ ਕੀਤੀ ਕਮਾਈ ਨੂੰ ਸਕੂਲ ਦੇ ਬੱਚਿਆਂ ਵਿੱਚ ਲੁਗਾਉਣਾ ਇਕ ਮਹਾਨ ਕੰਮ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਨਾਲ ਸਕੂਲ ਦੀਆਂ ਸਿੱਖਿਆ ਸਬੰਧੀ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਣ ਦਾ ਮੌਕੇ ਮਿਲਣਗੇ ਅਤੇ ਹੈੱਡ ਮਾਸਟਰ ਕੁਲਬੀਰ ਸਿੰਘ ਜੀ ਦੇ ਪਰਿਵਾਰ ਦੀ ਇਸ ਚੰਗੀ ਸੋਚ ਤੇ ਖੁਸ਼ੀ ਲਈ ਅਸੀਂ ਅਰਦਾਸ ਕਰਦੇ ਹਾਂ ਅਤੇ ਤਹਿਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਸਤਿਕਾਰਯੋਗ ਜੋਗਿੰਦਰ ਸਿੰਘ ਪਦਮ, ਸਰਪੰਚ ਬਲਦੇਵ ਕੁਮਾਰ, ਨੌਜਵਾਨ ਆਗੂ ਦਲਜੀਤ ਸਿੰਘ ਨਿੱਕੂ, ਸਕੂਲ ਸਟਾਫ ਸਤੀਸ਼ ਕੁਮਾਰ,ਮੈਡਮ ਅਭਿਲਾਸ਼ਾ ਅਰੋੜਾ, ਕੁਮਾਰੀ ਨਵਪ੍ਰੀਤ, ਮੈਡਮ ਸਵੀਟੀ, ਮਾਸਟਰ ਮਹਿੰਦਰ ਸਿੰਘ, ਕੁਮਾਰੀ ਮਾਮਤਾ ਅਤੇ ਕੁਮਾਰੀ ਰਮਨਦੀਪ ਅਤੇ ਹੋਰ ਵੀ ਬਹੁਤ ਸਾਰੇ ਨਗਰ ਨਿਵਾਸੀ ਹਾਜ਼ਰ ਸਨ।