ਮੇਰਾ ਆਪਣਾ ਪੰਜਾਬ-ਜਲੰਧਰ: (ਨਵਜੋਤ ਮੱਟੂ)- ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਗੁਰਮਤਿ ਸਮਾਗਮ ਪਿੰਡ ਚਮਿਆਰਾ ਜ਼ਿਲ੍ਹਾ ਜਲੰਧਰ ਦੀ ਗਰਾਊਂਡ ਵਿਖੇ 26, 27 ਅਤੇ 28 ਫਰਵਰੀ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਪਾਲ ਸਿੰਘ ਨੇ ਦੱਸਿਆ ਕਿ 26 ਫਰਵਰੀ ਦਿਨ ਵੀਰਵਾਰ ਨੂੰ ਸ਼ਾਮ 5.00 ਵਜੇ ਤੋਂ ਰਾਤ 9.30 ਵਜੇ ਤੱਕ ਗਿਆਨੀ ਸੁਖਵੀਰ ਸਿੰਘ (ਸੁੰਨੜ), ਭਾਈ ਸੁਖਦੇਵ ਸਿੰਘ ਜੀ (ਡੱਲਾ) ਅਤੇ ਬਾਬਾ ਮਨਜਿੰਦਰ ਸਿੰਘ ਜੀ ਖ਼ਾਲਸਾ (ਹਰਿਰਾਏਪੁਰ ਵਾਲੇ) ਤੇ 27 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 5.00 ਤੋਂ ਰਾਤ 9.30 ਵਜੇ ਤੱਕ ਸੰਤ(ਡਾ.) ਸੁਖਵੰਤ ਸਿੰਘ ਜੀ(ਡੇਰਾ ਸ਼ਹੀਦ ਬਾਬਾ ਝੰਡਾ ਸਹਿਬ) ਤੇ ਭਾਈ ਹਰਪਾਲ ਸਿੰਘ ਜੀ (ਫਤਿਹਗੜ੍ਹ ਸਾਹਿਬ ) ਅਤੇ ਗਿਆਨੀ ਸਰੂਪ ਸਿੰਘ ਜੀ ਕਡਿਆਣਾ (ਇੰਟਰਨੈਸ਼ਨਲ ਗੋਲਡ ਮੈਡਲਿਸਟ ਪੰਥਕ ਢਾਡੀ ਜਥਾ) ਅਤੇ 28 ਫਰਵਰੀ ਦਿਨ ਸ਼ਨੀਵਾਰ ਸ਼ਾਮ 5.00 ਵਜੇ ਤੋਂ ਲੇਕੇ ਰਾਤ 9.30 ਵਜੇ ਤੱਕ ਭਾਈ ਨਿਸ਼ਾਨ ਸਿੰਘ ਜੀ (ਆਸਟ੍ਰੇਲੀਆ), ਭਾਈ ਮਹਿਤਾਬ ਸਿੰਘ ਜੀ (ਜਲੰਧਰ ਵਾਲੇ) ਅਤੇ ਭਾਈ ਤਰਨਜੀਤ ਸਿੰਘ ਜੀ ਖ਼ਾਲਸਾ (ਨਿੱਕੇ ਘੁੰਮਣ ਵਾਲੇ ) ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।