
ਮੇਰਾ ਆਪਣਾ ਪੰਜਾਬ (ਜਲੰਧਰ), 7 ਅਕਤੂਬਰ-(ਨਵਜੋਤ ਮੱਟੂ): ਸੰਗਰੂਰ ਵਿਖੇ ਹੋ ਰਹੀ ਨੰਬਰਦਾਰ ਯੂਨੀਅਨ ਸਮਰਾ ਦੀ ਸੂਬਾ ਪੱਧਰੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਜਲੰਧਰ ਦੇ ਨੰਬਰਦਾਰਾਂ ਦਾ ਵੱਡਾ ਕਾਫ਼ਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਕੰਵਲ ਸਿੰਘ ਮੁੰਧ ਦੀ ਅਗਵਾਈ ਵਿੱਚ ਨਕੋਦਰ ਤੋਂ ਰਵਾਨਾ ਹੋਇਆ । ਜਿਸਦੇ ਵਿੱਚ ਤਹਿਸੀਲਾਂ ਦੇ ਪ੍ਰਧਾਨ ਅਤੇ ਸ਼ਹਿਰੀ ਪ੍ਰਧਾਨ ਜਲੰਧਰ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਨਾਲ ਰਵਾਨਾ ਹੋਏ । ਜਿਸ ਵਿੱਚ ਗੁਰਦੇਵ ਲਾਲ ਸ਼ਹਿਰੀ ਪ੍ਰਧਾਨ , ਸੁਰਜੀਤ ਸਿੰਘ ਹੇਅਰ ਪ੍ਰਧਾਨ ਨਕੋਦਰ , ਸ. ਮੇਜਰ ਸਿੰਘ ਬਾਜਵਾ ਤਹਿਸੀਲ ਪ੍ਰਧਾਨ ਸ਼ਾਹਕੋਟ , ਸ. ਹਰਨੇਕ ਸਿੰਘ ਤਹਿਸੀਲ ਪ੍ਰਧਾਨ ਲੋਹੀਆਂ , ਸ. ਭਜਨ ਸਿੰਘ ਧੀਰਪੁਰ ਤਹਿਸੀਲ ਪ੍ਰਧਾਨ ਕਰਤਾਰਪੁਰ, ਮੁੱਖ ਬੁਲਾਰਾ ਪੰਜਾਬ ਚਰਨਜੀਤ ਸਿੰਘ ਕਰਤਾਰਪੁਰ, ਕਮਲਜੀਤ ਸਿੰਘ ਡੱਲੀ ਤਹਿਸੀਲ ਪ੍ਰਧਾਨ ਭੋਗਪੁਰ, ਮਨਜੀਤ ਸਿੰਘ ਅਤੇ ਕਲਵੰਤ ਸਿੰਘ ਭੋਗਪੁਰ, ਅਮ੍ਰਿੰਤਪਾਲ ਸਿੰਘ ਤਹਿਸੀਲ ਪ੍ਰਧਾਨ ਆਦਮਪੁਰ, ਰਘੁਬੀਰ ਸਿੰਘ ਤਹਿਸੀਲ ਪ੍ਰਧਾਨ ਮਹਿਤਪੁਰ, ਜਸਵਿੰਦਰ ਸਿੰਘ ਜੰਡਿਆਲਾ ਅਤੇ ਹੋਰ ਆਗੂਆਂ ਰਾਜਕੁਮਾਰ ਮਹਿੰਮੀ ਜਿਲ੍ਹਾ ਸਕੱਤਰ ਜਲੰਧਰ, ਹਰਮੇਲ ਸਿੰਘ ਸਰਹਾਲੀ, ਪਰਮਜੀਤ ਅਤੇ ਪ੍ਰਸਿੱਧ ਗਾਇਕ ਦਲਵਿੰਦਰ ਸਿੰਘ ਦਿਆਲਪੁਰੀ , ਦਿਨੇਸ਼ ਸੰਧੂ ਐਮ ਸੀ ਨੂਰਮਹਿਲ ਅਤੇ ਵੱਡੀ ਗਿਣਤੀ ਵਿੱਚ ਨੰਬਰਦਾਰ ਸਾਹਿਬਾਨ ਰਵਾਨਾ ਹੋਏ । ਹਰਕੰਵਲ ਸਿੰਘ ਮੁੰਧ ਵੱਲੋਂ ਸਾਰੇ ਨੰਬਰਦਾਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬ ਪੱਧਰ ਦੀ ਰੈਲੀ ਵਿੱਚ ਪਹੁੰਚ ਕੇ ਸ਼ਮੂਲੀਅਤ ਕੀਤੀ।