ਮੇਰਾ ਆਪਣਾ ਪੰਜਾਬ: (ਬਿਊਰੋ)- ਉੱਤਰੀ ਭਾਰਤ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵੱਖ – ਵੱਖ ਡੈਮਾਂ ਦਾ ਪਾਣੀ ਦਾ ਅਪਧਰ ਲਗਾਤਾਰ ਵਧ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅੱਜ ਸਵੇਰੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1676.72 ਫੁੱਟ ਰਿਕਾਰਡ ਕੀਤਾ ਗਿਆ। ਭਾਖੜਾ ਡੈਮ ਵਿੱਚ ਇਸ ਵੇਲੇ 93000 ਕਿਊਸਕ ਪਾਣੀ ਆ ਰਿਹਾ ਹੈ ਅਤੇ 65000 ਕਿਉਸਕ ਪਾਣੀ ਭਾਖੜਾ ਦਮ ਤੋਂ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੋਂਗ ਡੈਮ ਵਿੱਚ ਪਾਣੀ ਦਾ ਪੱਧਰ 1390.67 ਫੁੱਟ ਦਰਜ ਕੀਤਾ ਗਿਆ ਹੈ। ਪੋਂਗ ਵਿਚ ਇਸ ਵੇਲੇ 117000 ਕਿਉਸਕ ਪਾਣੀ ਆ ਰਿਹਾ ਹੈ ਅਤੇ 80000 ਕਿਉਸਕ ਪਾਣੀ ਪੋਂਗ ਡੈਮ ਤੋਂ ਛੱਡਿਆ ਜਾ ਰਿਹਾ ਹੈ। ਹਰੀਕੇ ਹੈੱਡ ਵਰਕਸ ਵਿਚ ਇਸ ਸਮੇਂ 290929 ਕਿਉਸਕ ਪਾਣੀ ਆ ਰਿਹਾ ਹੈ ਜਦਕਿ 274000 ਕਿਉਸਕ ਪਾਣੀ ਛੱਡਿਆ ਜਾ ਰਿਹਾ ਹੈ।