ਮੇਰਾ ਆਪਣਾ ਪੰਜਾਬ-(ਬਿਊਰੋ):ਪਿੰਡ ਗੱਦੋਵਾਲ ਜ਼ਿਲ੍ਹਾ ਜਲੰਧਰ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਸਾਜਨ ਗੱਦੋਵਾਲੀ ਵਲੋਂ ਤਿਆਰ ਕੀਤੀਆਂ ਟੀਮਾਂ ਅਤੇ ਹੋਰ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ। ਸ਼ੋ ਮੈਚ ਵਿੱਚ ਗਾਖਲ ਦੀ ਟੀਮ (75 ਕਿੱਲੋ) ਨੇ ਗੱਦੋਵਾਲ ਦੀ ਟੀਮ ਨੂੰ ਅੱਧੇ ਅੰਕ ਨਾਲ ਹਰਾ ਕੇ ਪਹਿਲਾ ਇਨਾਮ ਆਪਣੇ ਨਾਂ ਕੀਤਾ। ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਟੂਰਨਾਮੈਂਟ ਵਿਚ ਜੇਤੂ ਟੀਮ ਨੂੰ ਟ੍ਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਸਾਜਨ ਗੱਦੋਵਾਲੀ ਨੇ ਦੱਸਿਆ ਕਿ ਸਾਡੇ ਵੱਲੋਂ ਨਵੇਂ ਬੱਚਿਆਂ ਨੂੰ ਮੁਫ਼ਤ ਕੱਬਡੀ ਦੀ ਕੋਚਿੰਗ ਦਿੱਤੀ ਜਾਂਦੀ ਹੈ, ਜਿਸ ਵਿਚ ਹੋਰ ਬਹੁਤ ਸਾਰੇ ਵੀਰਾਂ ਦਾ ਸਹਿਯੋਗ ਨਾਲ ਬੱਚਿਆਂ ਨੂੰ ਖੁਰਾਕ ਵੀ ਮੁਹਈਆ ਕਾਰਵਾਈ ਜਾਂਦੀ ਹੈ। ਇਸ ਮੌਕੇ ਡਾਕਟਰ ਪ੍ਰਦੀਪ ਸਰਪੰਚ ਚੁਗਾਵਾਂ, ਸੁਨੀਤਾ ਰਾਣੀ ਸਰਪੰਚ ਵਡਾਲਾ, ਦਿਲਬਾਗ ਸਿੰਘ ਸਰਪੰਚ ਬਾਜੜਾ, ਬਿੰਦੂ ਗਾਖਲ, ਜੱਗੀ ਧਾਲੀਵਾਲ ਅਤੇ ਪਿੰਡ ਧਾਲੀਵਾਲ ਕਾਦੀਆਂ ਦੀ ਪੰਚਾਇਤ ਦਾ ਵਿਸ਼ੇਸ਼ ਸਹਿਯੋਗ ਰਿਹਾ।