ਮੇਰਾ ਆਪਣਾ ਪੰਜਾਬ-(ਆਦਮਪੁਰ):ਨੀਰਜ ਸਹੋਤਾ,ਅਮਿਤ ਸੱਭਰਵਾਲ: ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਆਦਮਪੁਰ ਦੋਆਬਾ ਰਜ਼ਿ. ਵਲੋਂ 15ਵਾਂ ਮਹਾਨ ਸੰਤ ਸੰਮੇਲਨ ਕਰਵਾਉਣ ਸੰਬੰਧੀ ਇਕ ਅਹਿਮ ਮੀਟਿੰਗ ਕਮੇਟੀ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ ਦੀ ਦੇਖਰੇਖ ਹੇਠ ਹੋਈ l ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ ਨੇ ਦੱਸਿਆ ਕਿ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ 108 ਸੰਤ ਨਿਰੰਜਣ ਦਾਸ ਜੀ ਦੀ ਦੇਖਰੇਖ ਹੇਠ ਰਵਿਦਾਸੀਆ ਕੌਮ ਨੂੰ ਸਮਰਪਿਤ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਆਦਮਪੁਰ ਦੋਆਬਾ ਵਲੋਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਬਲਾਕ ਆਦਮਪੁਰ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15ਵਾਂ ਮਹਾਨ ਸੰਤ ਸੰਮੇਲਨ 29 ਨਵੰਬਰ ਦਿਨ ਸ਼ਨੀਵਾਰ ਨੂੰ ਦਾਣਾ ਮੰਡੀ ਆਦਮਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ l ਉਨ੍ਹਾਂ ਦੱਸਿਆ ਕਿ ਸੰਤ ਸੰਮੇਲਨ ‘ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੰਤ ਮਹਾਂਪੁਰਸ਼, ਕੀਰਤਨੀ ਜਥੇ ਤੇ ਮਿਸ਼ਨਰੀ ਗਾਇਕ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾਂ ਨੂੰ ਨਿਹਾਲ ਕਰਨਗੇ l ਆਈਆਂ ਸੰਗਤਾਂ ‘ਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਸੈਕਟਰੀ ਸੁਰਿੰਦਰ ਬੱਧਣ, ਖਜ਼ਾਨਚੀ ਸੁਰੇਸ਼ ਕੁਮਾਰ,ਲਸ਼ਮਣ ਦਾਸ, ਸੋਹਨਜੀਤ, ਮੋਹਨ ਲਾਲ ਆਦਮਪੁਰ,ਪਰਮਜੀਤ ਕਠਾਰ, ਮਨਜੀਤ ਸਿੰਘ, ਗੁਲਸ਼ਨ ਕੁਮਾਰ, ਹੰਸ ਰਾਜ ਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ l