

ਮੇਰਾ ਆਪਣਾ ਪੰਜਾਬ- ਜਲੰਧਰ (ਬਿਊਰੋ): ਨਗਰ ਨਿਗਮ ਜਲੰਧਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪੱਛਮੀ ਦੇ ਵਾਰਡ ਨੰਬਰ 53 ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨੀਆਂ ਝੱਲਣ ਲਈ ਮਜਬੂਰ ਹਨ। ਮਾਨਸੂਨ ਸੀਜ਼ਨ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਵਲੋਂ ਇਸ ਇਲਾਕੇ ਦੀ ਮੇਨ ਸੜਕ, ਜੋ ਅੱਗੇ ਜਾ ਕੇ ਗਾਖਲ ਅਤੇ ਧਾਲੀਵਾਲ ਪਿੰਡਾਂ ਨੂੰ ਨਿਕਲਦੀ ਹੈ, ਦਾ ਨਿਰਮਾਣ ਕੀਤਾ ਗਿਆ, ਜੋ ਪੁਰਾਣੀ ਬਣੀ ਸੜਕ ਦੇ ਉੱਤੇ ਹੀ ਬਣਾ ਦਿੱਤੀ ਗਈ, ਜਿਸ ਕਾਰਨ ਪਹਿਲਾਂ ਤਾਂ ਆਲੇ ਦੁਆਲੇ ਦੇ ਮੁਹੱਲਿਆਂ ਦੀਆਂ ਗਲੀਆਂ ਨੀਵੀਆਂ ਹੋ ਗਈਆਂ ਜਿਸ ਨਾਲ ਬਰਸਾਤਾਂ ਦਿਨਾਂ ਵਿੱਚ ਮੀਂਹ ਦਾ ਪਾਣੀ ਗਲੀਆਂ ਵਿਚ ਭਰਨ ਲੱਗ ਪਿਆ। ਉਸ ਬਾਅਦ ਨਿਗਮ ਪ੍ਰਸ਼ਾਸਨ ਨੂੰ ਸੀਵਰੇਜ ਸਫਾਈ ਦੀ ਯਾਦ ਆਈ। ਇਸ ਕੰਮ ਲਈ ਮੁੱਖ ਸੜਕ ਉੱਤੇ ਬਣੇ ਮੈਨਹੋਲ ਜੀ ਨਵੀਂ ਸੜਕ ਬਣਨ ਕਾਰਨ ਹੇਠਾਂ ਦਬ ਗਏ ਸਨ, ਉਨ੍ਹਾਂ ਨੂੰ ਪੁੱਟਿਆ ਗਿਆ, ਪਰ ਸੀਵਰੇਜ ਸਫਾਈ ਮਗਰੋਂ ਉਨ੍ਹਾਂ ਦੀ ਮੁਰੰਮਤ ਨਹੀਂ ਕੀਤੀ ਗਏ ਅਤੇ ਇਸੇ ਤਰ੍ਹਾਂ ਹੀ ਛੱਡ ਦਿੱਤਾ ਗਿਆ। ਇਸ ਤੋਂ ਜਿਹੜੀ ਸੜਕ ਬਣਾਈ ਗਈ ਉਹ ਵੀ ਸੇਂਟ ਸੋਲਜਰ ਕਾਲਜ ਦੇ ਕੋਲ ਥੋੜ੍ਹਾ ਜਿਹਾ ਟੁਕੜਾ ਛੱਡ ਦਿੱਤਾ ਗਿਆ ਜੀ ਅੱਜ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਪਿਆ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

