ਮੇਰਾ ਆਪਣਾ ਪੰਜਾਬ ਅਮਲੋਹ : ਅਮਲੋਹ ਵਾਸੀ ਐਡਵੋਕੇਟ ਹਸਨ ਸਿੰਘ ਨੇ ਸਿਵਲ ਹਸਪਤਾਲ ਅਮਲੋਹ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਬੂਥ ਨੰਬਰ 9 ਤੇ ਪੋਲਿੰਗ ਏਜੰਟ ਸੀ। ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਭਰਾ ਮਨੀ ਬੜਿੰਗ ਸਮੇਤ 20-25 ਵਿਅਕਤੀ ਬੂਥ ਤੇ ਆਏ ਤਾਂ ਮੈਂ ਪੁਲਿਸ ਮੁਲਾਜ਼ਮ ਨੂੰ ਕਿਹਾ ਕਿ ਇਹਨਾਂ ਨੂੰ ਅੰਦਰ ਨਾ ਜਾਣ ਦਿਓ। ਤਾਂ ਬਾਅਦ ਵਿੱਚ ਵਿਧਾਇਕ ਦੇ ਭਰਾ ਮਨੀ ਬੜਿੰਗ ਨੇ ਅਤੇ ਹੋਰ ਵਿਅਕਤੀਆਂ ਨੇ ਮੇਰੀ ਕੁੱਟਮਾਰ ਕੀਤੀ। ਮੈਂ ਸਿਵਲ ਹਸਪਤਾਲ ਅਮਲੋਹ ਵਿਖੇ ਇਲਾਜ ਲਈ ਆਇਆ ਹੋਇਆ ਹਾਂ ਜਿੱਥੇ ਕਿ ਮੇਰੇ ਇਲਾਜ ਚੱਲ ਰਿਹਾ ਹੈ ਐਕਸਰੇ ਹੋ ਰਹੇ ਹਨ। ਉਹਨਾਂ ਕਿਹਾ ਕਿ ਬਾਰ ਐਸੋਸੀਏਸ਼ਨ ਖੰਨਾ ਦਾ ਵਕੀਲ ਭਾਈਚਾਰਾ ਵੀ ਮੇਰੇ ਹੱਕ ਵਿੱਚ ਪੁੱਜ ਰਿਹਾ ਹੈ। ਸਬੰਧਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ।