ਮੇਰਾ ਆਪਣਾ ਪੰਜਾਬ, ਸੰਗਰੂਰ : ਪੰਜਾਬ ਪੁਲਿਸ ਭਰਤੀ 2016 ਦੇ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸਦੇ ਚਲਦਿਆਂ ਸੋਮਵਾਰ ਨੂੰ 6 ਲੜਕੀਆਂ ਉਮੀਦਵਾਰ ਰਣਬੀਰ ਕਲੱਬ ਰੋਡ ’ਤੇ ਸਥਿਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈਆਂ, ਜਦਕਿ ਬਾਕੀ ਉਮੀਦਵਾਰਾਂ ਨੇ ਟੈਂਕੀ ਹੇਠਾਂ ਧਰਨਾ ਲਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਹੇਠਾਂ ਨਹੀਂ ਉਤਰਣਗੀਆਂ। ਜਾਣਕਾਰੀ ਅਨੁਸਾਰ ਪਾਣੀ ਦੀ ਟੈਂਕੀ ’ਤੇ ਚੜ੍ਹਨ ਵਾਲੀਆਂ ਲੜਕੀਆਂ ਵਿਚ ਹਰਦੀਪ ਕੌਰ ਅਬੋਹਰ, ਹਰਪ੍ਰੀਤ ਕੌਰ ਬਠਿੰਡਾ, ਕਿਰਨ ਕੌਰ ਅੰਮ੍ਰਿਤਸਰ, ਮਨਪ੍ਰੀਤ ਕੌਰ ਤਰਨਤਾਰਨ, ਵੀਨਾ ਰਾਣੀ ਫਾਜ਼ਿਲਕਾ, ਕਿਰਨ ਕੌਰ ਗੁਰਦਾਸਪੁਰ ਸ਼ਾਮਲ ਹਨ। ਇਸ ਮੌਕੇ ਯੂਨੀਅਨ ਦੇ ਨੁਮਾਇੰਦੇ ਅਮਨਦੀਪ ਸਿੰਘ ਨੇ ਦੱਸਿਆ ਕਿ 2016 ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ 31 ਮਈ ਨੂੰ ਪੰਜਾਬ ਪੁਲਿਸ ’ਚ ਕਾਂਸਟੇਬਲਾਂ ਦੀ 7416 ਭਰਤੀ ਕੀਤੀ ਗਈ ਸੀ। ਜਿਸ ਦਾ ਨਤੀਜਾ 26 ਅਕਤੂਬਰ ਨੂੰ ਐਲਾਨਿਆ ਗਿਆ। ਸਾਰੇ ਟੈਸਟ ਪਾਸ ਕਰਨ ਵਾਲੇ 6 ਹਜ਼ਾਰ ਦੇ ਕਰੀਬ ਉਮੀਦਵਾਰਾਂ ਨੂੰ ਭਰਤੀ ਕਰ ਲਿਆ ਗਿਆ ਸੀ ਪਰ ਬਾਕੀ ਪਾਸ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਬਜਾਏ ਉਡੀਕ ਸੂਚੀ ’ਚ ਰੱਖਿਆ ਗਿਆ ਸੀ। ਅਜਿਹੇ ’ਚ ਉਹ ਉਸ ਸਮੇਂ ਤੋਂ ਹੀ ਨਿਯੁਕਤੀ ਪੱਤਰ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਰਹਿੰਦੇ ਉਮੀਦਵਾਰਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਉਹ ਟੈਂਕੀਆਂ, ਟਾਵਰਾਂ ’ਤੇ ਚੜ੍ਹਨ ਲਈ ਮਜਬੂਰ ਹੈ।

By admin

Leave a Reply

Your email address will not be published. Required fields are marked *