ਮੇਰਾ ਆਪਣਾ ਪੰਜਾਬ : ਨੇੜਲੇ ਪਿੰਡ ਬਦਿਆਲਾ ਦੇ ਖੇਤਾਂ ਵਿਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਮ੍ਰਿਤਕ ਪਿੰਡ ਬਦਿਆਲਾ ਤੋਂ ਚਾਉਕੇ ਸੜਕ ਦੇ ਖੇਤਾਂ ਵਿਚ ਰਹਿੰਦੇ ਸੀ। ਮ੍ਰਿਤਕਾਂ ਦੀ ਪਛਾਣ ਕਿਆਸ ਸਿੰਘ ਸਾਲ ਅਮਰਜੀਤ ਕੌਰ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਪਤੀ-ਪਤਨੀ ਦੇ ਬੇਟੇ ਨਵੀਂ ਦਿੱਲੀ ਤੋਂ ਬਾਰ-ਬਾਰ ਫੋਨ ਕੀਤਾ ਪਰ ਫੋਨ ਨਹੀਂ ਚੁੱਕਿਆ। ਫਿਰ ਉਸ ਵੱਲੋਂ ਪਿੰਡ ਵਿਚ ਫੋਨ ਕੀਤਾ ਗਿਆ ਪਿੰਡ ਵਾਲਿਆਂ ਵੱਲੋਂ ਜਦੋਂ ਗਿਆਸ ਸਿੰਘ ਦੇ ਘਰ ਆ ਕੇ ਵੇਖਿਆ ਤਾਂ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਹੋਇਆ ਪਿਆ ਸੀ। ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਐਸ ਪੀ ਡੀ ( ਬਠਿੰਡਾ) ਨਰਿੰਦਰ ਸਿੰਘ, ਡੀਐਸਪੀ ਪ੍ਰਦੀਪ ਸਿੰਘ ਫੂਲ,ਐਸ ਐਚ ਓ ਜੋਗਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ ਬਠਿੰਡਾ ਦੀਆਂ ਟੀਮਾਂ ਪਹੁੰਚੀਆਂ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਹਾਰਾ ਜਨ ਸੇਵਾ ਰਾਮਪੁਰਾ ਫੂਲ ਦੇ ਪ੍ਰਧਾਨ ਸੰਦੀਪ ਵਰਮਾ ਵੱਲੋਂ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

By admin

Leave a Reply

Your email address will not be published. Required fields are marked *