ਮੇਰਾ ਆਪਣਾ ਪੰਜਾਬ (ਪਵਨ ਲੀਅਰ, ਵਰਿੰਦਰ ਕੁਮਾਰ): ਸਮਾਜ ਸੇਵੀ ਸੰਸਥਾ ਡੀਸੀਪੀ ਬਿਊਰੋ ਦੇ ਕੌਮੀ ਪ੍ਰਧਾਨ ਇਕਬਾਲ ਮਹੇ ਵਲੋ ਅੱਜ ਚੰਡੀਗੜ੍ਹ ਵਿਖੇ ਗੁਰਵਿੰਦਰ ਸਿੰਘ ਸੋਡੀ ਡੀ ਪੀ ਆਈ ( ਪੀ ਸੀ ਐਸ ) ਨਾਲ ਸਕੂਲ ਵਿੱਚ ਨਵੀਆਂ ਤਕਨੀਕਾਂ ਨੂੰ ਲੈ ਕੇ ਖਾਸ ਮੀਟਿੰਗ ਕੀਤੀ ਗਈ । ਪ੍ਰਧਾਨ ਇਕਬਾਲ ਮਹੇ ਨੇ ਕਿਹਾ ਕਿ ਇਹੋ ਜਿਹੇ ਅਫਸਰ ਹਰ ਮਹਿਕਮੇ ਵਿੱਚ ਹੋਣੇ ਚਾਹੀਦੇ ਹਨ ਜੋ ਕਿ ਤਨ ,ਮਨ ,ਧਨ ਨਾਲ ਆਪਣੀ ਸੇਵਾ ਨੂੰ ਬਾਖੂਬੀ ਨਿਭਾ ਰਹੇ ਹਨ । ਸਾਨੂੰ ਵੀ ਇਹੋ ਜਿਹੇ ਅਫ਼ਸਰਾਂ ਨਾਲ ਮਿਲ ਕੇ ਮਾਣ ਮਹਿਸੂਸ ਹੁੰਦਾ ਹੈ ,ਜੋ ਕਿ 24 ਘੰਟੇ ਆਪਣੀ ਡਿਊਟੀ ਨੂੰ ਦੇ ਰਹੇ ਸਨ। ਉਹਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲਾਂ ਵਿੱਚ ਆ ਰਹੀਆਂ ਬੱਚਿਆਂ ਨੂੰ ਪਰੇਸ਼ਾਨੀਆਂ ਬਾਰੇ ਵੀ ਖਾਸ ਮੁਲਾਕਾਤ ਕੀਤੀ ਗਈ। ਡੀ ਪੀ ਆਈ ( ਪੀ ਸੀ ਐਸ ) ਗੁਰਵਿੰਦਰ ਸਿੰਘ ਸੋਡੀ ਨੇ ਗੱਲਬਾਤ ਕਰਦੇ ਆ ਇਕਬਾਲ ਮਹੇ ਡੀਸੀਪੀ ਬਿਊਰੋ ਦੇ ਕੌਮੀ ਪ੍ਰਧਾਨ ਦਾ ਪਹਿਲਾਂ ਚੰਡੀਗੜ੍ਹ ਆਉਣ ਤੇ ਧੰਨਵਾਦ ਕੀਤਾ, ਤੇ ਫਿਰ ਉਨਾਂ ਦੀ ਹਰ ਇੱਕ ਗੱਲਬਾਤ ਬੜੀ ਗੌਰ ਨਾਲ ਸੁਣੀ ਤੇ ਸਮਝੀ ਗਈ। ਉਹਨਾਂ ਨੇ ਗੱਲਬਾਤ ਦੌਰਾਨ ਦਸਿਆ ਕਿ ਮੈਂ ਡੀਪੀਆਈ ਦੀ ਪੋਸਟ ਤੇ ਕਾਫੀ ਸਮੇਂ ਤੋਂ ਸੇਵਾ ਨਿਭਾ ਰਿਹਾ ਹਾਂ ,ਤੇ ਮੈਨੂੰ ਇਹ ਸੀਟ ਕਾਫੀ ਬਿਜ਼ੀ ਹੋਣ ਦੇ ਬਾਵਜੂਦ ਮੈਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ। ਇਸ ਮੌਕੇ ਤੇ ਡੀਸੀਪੀ ਬਿਊਰੋ ਦੇ ਕੌਮੀ ਪ੍ਰਧਾਨ ਇਕਬਾਲ ਮਹੇ, ਕੁਲਵਿੰਦਰ ਕੁਮਾਰ , ਕਵਲਦੀਪ ਸਿੰਘ ਪ੍ਰਧਾਨ ਡੀਸੀਪੀ ਬਿਊਰੋ ਚੰਡੀਗੜ੍ਹ , ਆਦਿ ਹਾਜ਼ਰ ਸਨ ।