

ਮੇਰਾ ਆਪਣਾ ਪੰਜਾਬ (ਪਵਨ ਲੀਅਰ, ਵਰਿੰਦਰ ਕੁਮਾਰ) : ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਕਿਸ਼ਨਗੜ੍ਹ ਦੇ ਨਜ਼ਦੀਕ ਡੀਏਵੀ ਯੂਨੀਵਰਾਸਟੀ ਸਰਮਸਤਪੁਰ ਦੇ ਸਾਹਮਣੇ ਇੱਕ ਤੇਜ਼ ਰਫਤਾਰ ਕਾਰ ਜੋ ਕਿ ਜਲੰਧਰ ਵੱਲੋਂ ਆ ਰਹੀ ਸੀ
ਲੁਧਿਆਣਾ ਨੰਬਰ ਪੀਬੀ 10 ਜੇਐਨ 7522 ਜਿਸ ਨੂੰ ਸੋਭਿਤ ਗੌਤਮ ਚਲਾ ਰਿਹਾ ਸੀ। ਉਸ ਦੇ ਅੱਗੇ ਜਾ ਰਹੀ ਕਾਰ ਪੀਬੀ 54 ਐਫ 8491 ਜਿਸ ਨੂੰ ਸੁਰੇਸ਼ ਚਲਾ ਰਿਹਾ ਸੀ ਜੋ ਕਿ ਸ਼੍ਰੀਮਾਨ ਹਸਪਤਾਲ ਤੋਂ ਆਪਣੇ ਰਿਸ਼ਤੇਦਾਰ ਦੀ ਖਬਰਸਾਰ ਲੈ ਕੇ ਵਾਪਸ ਆਪਣੇ ਪਿੰਡ ਮੁਕੇਰੀਆਂ ਆਪਣੀ ਫੈਮਿਲੀ ਨਾਲ ਜਾ ਰਿਹਾ ਸੀ। ਉਸਨੇ ਦੱਸਿਆ ਕਿ ਡੀਏਵੀ ਯੂਨੀਵਰਸਿਟੀ ਦੇ ਵਿਦਿਆਰਥੀ ਸੜਕ ਕ੍ਰੋਸ ਕਰ ਰਹੇ ਸਨ ਜਿਸ ਕਾਰਨ ਉਸ ਨੇ ਗੱਡੀ ਨੂੰ ਰੋਕਿਆ ਹੋਇਆ ਸੀ। ਅਤੇ ਪਿੱਛੋਂ ਆ ਰਹੀ ਲੁਧਿਆਣਾ ਨੰਬਰ ਟਾਟਾ ਦੀ ਚਿੱਟੇ ਰੰਗ ਦੀ ਕਾਰ ਨੇ ਜਬਰਦਸਤ ਟੱਕਰ ਮਾਰੀ ਟੱਕਰ ਇੰਨੀ ਭਿਆਨਕ ਸੀ ਕਿ ਪਿਛਲੀ ਤੇਜ ਰਫਤਾਰ ਕਾਰ ਉਸਦੇ ਏਅਰਬੈਗ ਤੱਕ ਖੁੱਲ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੋਵੇਂ ਗੱਡੀਆਂ ਦਾ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ! ਮੌਕੇ ਤੇ ਇਕੱਤਰ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਏਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਹਾਈਵੇ ਦੇ ਉੱਪਰ ਸੜਕ ਕ੍ਰੋਸ ਕਰਨ ਵਾਸਤੇ ਪੁੱਲ ਬਣਿਆ ਹੋਇਆ ਹੈ, ਪ੍ਰੰਤੂ ਵਿਦਿਆਰਥੀ ਪੁਲ ਉੱਪਰ ਦੀ ਨਹੀਂ ਲੰਘਦੇ ਬਾਵਜੂਦ ਇਸਦੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸੜਕ ਕ੍ਰੋਸ ਕਰਦੇ ਹਨ! ਹਾਈਵੇ ਦੋਵੇਂ ਪਾਸੇ ਅਕਸਰ ਹੀ ਸੜਕ ਵਿਚਕਾਰ ਆਟੋ ਰਿਕਸ਼ਾ ਖੜੇ ਹੁੰਦੇ ਹਨ ਅਤੇ ਬੱਸਾਂ ਸਵਾਰੀਆਂ ਨੂੰ ਉਤਾਰਨ ਅਤੇ ਚੜਾਉਣ ਲਈ ਵੀ ਰੁਕਦੀਆਂ ਹਨ।

ਜਿਸ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਹਨ। ਮੌਕੇ ਤੇ ਇਕੱਤਰ ਹੋਏ ਲੋਕਾਂ ਦੀ ਮੰਗ ਹੈ ਕਿ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਇੱਥੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇ। ਤਾਂ ਜੋ ਨਿਤ ਹੋ ਰਹੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਮੌਕੇ ਤੇ ਟੋਲ ਪਲਾਜਾ ਚੌਲਾਂਗ ਤੋਂ ਪਹੁੰਚੇ ਹੋਏ ਐਨਐਚਆਈ ਦੇ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਐਮਰਜੰਸੀ ਕਾਲ ਆਈ ਸੀ, ਜਿਸ ਕਾਰਨ ਉਹ ਤੁਰੰਤ ਮੌਕੇ ਤੇ ਪਹੁੰਚ ਗਏ। ਤੇ ਉਹਨਾਂ ਗੱਡੀਆਂ ਨੂੰ ਸਾਈਡ ਤੇ ਕਰਵਾ ਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।