
ਮੇਰਾ ਆਪਣਾ ਪੰਜਾਬ, ਆਦਮਪੁਰ(ਪਵਨ ਲੀਅਰ, ਅਮਿਤ ਸੱਭਰਵਾਲ): ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਕਾਲਾ ਬੱਕਰਾ ਦੇ ਨਜ਼ਦੀਕ ਜਲੋਵਾਲ ਕੱਟ ਵਿਖੇ ਬੇਕਾਬੂ ਹੋਈ ਕਾਰ ਟਿੱਪਰ ਨਾਲ ਟਕਰਾਉਣ ਕਾਰਨ ਕਾਰ ਸਵਾਰ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਐਫ ਫੋਰਸ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਕਿਸੇ ਰਾਹਗੀਰ ਤੋਂ ਸੂਚਨਾ ਮਿਲੀ ਕਿ ਜਲੋਵਾਲ ਕੱਟ ਵਿਖੇ ਬੇਕਾਬੂ ਕਾਰ ਟਿੱਪਰ ਨਾ ਟਕਰਾ ਗਈ ਹੈ। ਜਿਸ ਵਿੱਚ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਿਆ ਹੈ। ਮੌਕੇ ਤੇ ਪਹੁੰਚੀ ਐਸ ਐਸ ਐਫ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਇੱਕ ਸ਼ਿਵਰਲੇ ਕਾਰ ਜੇ ਕੇ 02 ਏ ਵੀ 2093 ਜਿਸ ਨੂੰ ਡਰਾਈਵਰ ਮੁਕੇਸ਼ ਸ਼ਰਮਾ ਪੁੱਤਰ ਸਰਦਾਰੀ ਲਾਲ ਸ਼ਰਮਾ ਵਾਸੀ ਪਿੰਡ ਸਨੂਰਾ ਜੰਮੂ ਕਸ਼ਮੀਰ ਚਲਾ ਰਿਹਾ ਸੀ ਜੋ ਕਿ ਕਾਰ ਦੇ ਟਿੱਪਰ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਐਸਐਸ ਐਫ ਟੀਮ ਵੱਲੋਂ ਮੌਕੇ ਤੇ ਨਜ਼ਦੀਕੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸੜਕ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਐਸਐਸ ਐਫ ਟੀਮ ਵੱਲੋਂ ਮੌਕੇ ਤੇ ਨੁਕਸਾਨੇ ਵਾਹਨ ਨੂੰ ਟੋਅ ਕਰਵਾ ਕੇ ਸਾਈਡ ਤੇ ਕਰਵਾਇਆ ਗਿਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕੀਤਾ ਗਿਆ।