
ਮੇਰਾ ਆਪਣਾ ਪੰਜਾਬ, ਆਦਮਪੁਰ:(ਨੀਰਜ ਸਹੋਤਾ, ਅਮਿਤ ਸੱਭਰਵਾਲ)– ਸ਼ਹਿਰ ਦੇ ਦੇਵੀ ਮਾਤਾ ਮੰਦਰ ਵਿਖੇ ਹੜਾਂ ਵਿੱਚ ਜਾਨਾਂ ਗਵਾਉਣ ਵਾਲੇ ਬੇਗੁਹਨਾ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ। ਇਸ ਸ਼ਰਧਾਂਜਲੀ ਸਮਾਗਮ ਵਿੱਚ ਇਲਾਕੇ ਦੇ ਬਹੁਤ ਸਾਰੇ ਪਤਵੰਤੇ ਸੱਜਣਾਂ ਅਤੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਹੜਾਂ ਵਿੱਚ ਜਾਨਾਂ ਗਵਾਉਣ ਵਾਲਿਆ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਹਵਨ ਯੱਗ ਵਿੱਚ ਸ਼੍ਰੀ ਪੰਡਿਤ ਦੁਨੀ ਚੰਦ, ਪੰਡਿਤ ਜਗਮੋਹਨ, ਨਰਿੰਦਰ ਗਿਰੀ, ਪੰਡਿਤ ਪਵਨ ਦੱਤਾ, ਪੰਡਿਤ ਲਵਦੀਪ ਸ਼ਾਰਦਾ, ਅਤੇ ਪੰਡਿਤ ਸੀਤਾ ਰਾਮ ਸ਼ਾਸਤਰੀ ਨੇ ਪੂਰੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਵਾਈ। ਹਵਨ ਦੌਰਾਨ ਮੰਤਰਾਂ ਦਾ ਜਾਪ ਕੀਤਾ ਗਿਆ ਅਤੇ ਹੜਾਂ ਦੌਰਾਨ ਮਰੇ ਲੋਕਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ‘ਤੇ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿੱਚ ਪੰਡਿਤ ਅਜੇ ਪੰਡਿਤ ਕਮਲਦੇਵ ਸ਼ਰਮਾ, ਸੁਆਮੀ ਰਾਮ ਭਾਰਤੀ ਜੀ, ਸ਼੍ਰੀ ਰਾਜਕੁਮਾਰ ਪਾਲ, ਪ੍ਰਵੀਨ ਟੰਡਨ, ਬੋਬੀ ਨਿਯਰ, ਸੰਜੂ ਨਯਰ, ਅਮਿਤ ਸਬਰਵਾਲ, ਗੁਲਸ਼ਨ ਦਿਲਬਾਗੀ, ਦਵਿੰਦਰ ਬੰਸਲ ਡੀਸੀ, ਆਕਾਸ਼ਦੀਪ ਆਸ਼ੂ, ਅਤੇ ਜਗਦੀਸ਼ ਵਾਸੂਦੇਵ ਸ਼ਾਮਲ ਸਨ। ਸਭ ਨੇ ਹੜਾਂ ਵਿੱਚ ਜਾਨਾਂ ਗਵਾਉਣ ਵਾਲੇ ਬੇਕਸੂਰ ਲੋਕਾਂ ਦੀ ਹੋਈ ਮੌਤ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਇਹ ਹਵਨ ਸਿਰਫ਼ ਇੱਕ ਧਾਰਮਿਕ ਰਸਮ ਨਹੀਂ ਸੀ, ਸਗੋਂ ਇਹ ਸਮੂਹਕ ਦਰਦ ਨੂੰ ਸਾਂਝਾ ਕਰਨ ਅਤੇ ਇੱਕ-ਦੂਜੇ ਦਾ ਸਹਾਰਾ ਬਣਨ ਦਾ ਇੱਕ ਪ੍ਰਤੀਕ ਸੀ, ਜਿਸ ਨੇ ਦਰਸਾਇਆ ਕਿ ਮੁਸੀਬਤ ਦੀ ਘੜੀ ਵਿੱਚ ਪੂਰਾ ਸਮਾਜ ਇਕੱਠਾ ਹੋ ਕੇ ਖੜ੍ਹਾ ਹੈ।