
ਮੇਰਾ ਆਪਣਾ ਪੰਜਾਬ – ਜਲੰਧਰ (ਬਿਊਰੋ): ਜ਼ਿਲ੍ਹਾ ਜਲੰਧਰ ਵਿੱਚ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਈ ਚਲਾਨ ਮੁਹਿੰਮ ਧੜਲ਼ੇ ਨਾਲ ਸ਼ੁਰੂ ਕੀਤੀ ਗਈ ਸੀ। ਪਰ ਸ਼ਹਿਰ ਦੀਆਂ ਸੜਕਾਂ ਅਤੇ ਚੌਕਾਂ ਵਿੱਚ ਲੱਗੀਆਂ ਲਾਈਟਾਂ ਵੱਲ ਕਿਸੇ ਨੇ ਕੋਈ ਵੀ ਧਿਆਨ ਨਹੀਂ ਦਿੱਤਾ। ਈ ਚਲਾਨ ਮੁਹਿੰਮ ਸ਼ੁਰੂ ਹੋਣ ਦੇ 2 ਮਹੀਨੇ ਬਾਅਦ ਵੀ ਅੱਧੇ ਸ਼ਹਿਰ ਦੀਆਂ ਸੜਕਾਂ ਅਤੇ ਚੌਕਾਂ ਵਿਚ ਲੱਗੀਆਂ ਲਾਈਟਾਂ ਖਸਤਾ ਹਾਲਤ ਵਿੱਚ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਰਕਾਰ ਦਾ ਧਿਆਨ ਸਿਰਫ ਮਸ਼ਹੂਰੀ ਵਾਲੇ ਬੈਨਰ ਲਗਾਉਣ ਵੱਲ ਹੀ ਹੈ।