

ਮੇਰਾ ਆਪਣਾ ਪੰਜਾਬ, ਜਲੰਧਰ (ਲਖਵਿੰਦਰ ਸਿੰਘ): ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਪੂਰੇ ਜ਼ੋਰਾ ਸੋ਼ਰਾ ਨਾਲ ਪਹਿਲ ਕਦਮੀ ਕਰਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਬਲਾਕ ਨਕੋਦਰ ਤੋਂ ਕਾਂਗਰਸ ਪਾਰਟੀ ਦੇ ਜੋਨ ਉੱਗੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸਰਪੰਚ ਮੁਖਤਿਆਰ ਸਿੰਘ ਹੇਅਰ ਅਤੇ ਬਲਾਕ ਸੰਮਤੀ ਜੋਨ ਆਧੀ ਤੋਂ ਉਮੀਦਵਾਰ ਪ੍ਰਭਜੋਤ ਸਿੰਘ ਸੰਘਾ ਸਾਬਕਾ ਸਰਪੰਚ ਰਹੀਮਪੁਰ ਨੇ ਪਿੰਡ ਆਧੀ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਤੇ ਘਰ ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਵੋਟਰਾਂ ਨੂੰ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਨੂੰ 3 ਸਾਲ ਬੀਤ ਜਾਣ ਤੇ ਲੋਕਾਂ ਨਾਲ ਕੀਤੀ ਵਾਇਦੇ ਪੂਰੇ ਨਹੀਂ ਕੀਤੇ ਸਿਰਫ ਪ੍ਰਚਾਰ ਕੀਤਾ ਕੰਮ ਨਹੀਂ।ਆਉਂਣ ਵਾਲੀਆ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਇਕ ਵੱਡੀ ਲੀਡ ਪ੍ਰਾਪਤ ਕਰ ਕੇ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗੀ। ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਤੇ ਮੋਹਰ ਲਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਬਲਜੀਤ ਸਿੰਘ ਲੰਬੜਦਾਰ, ਹਰਨੇਕ ਸਿੰਘ, ਗੁਰਮੇਲ ਸਿੰਘ, ਯਾਦਵਿੰਦਰ ਸਿੰਘ ਯਾਦੋਂ, ਗੁਰਦੇਵ ਸਿੰਘ ਬਿੱਟੂ, ਸੁਖਦੇਵ ਸਿੰਘ ਸੋਨਾ, ਆਜ਼ਾਦ, ਗੋਰਾ, ਸੰਤੋਖ ਸਿੰਘ, ਹਰਬੰਸ ਸਿੰਘ ਆਦਿ ਹੋਰ ਵੀ ਬਹੁਤ ਸਾਰੇ ਨਗਰ ਨਿਵਾਸੀ ਸ਼ਾਮਲ ਸਨ

