

ਮੇਰਾ ਆਪਣਾ ਪੰਜਾਬ-ਜਲੰਧਰ (ਲਖਵਿੰਦਰ ਸਿੰਘ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਿਲ੍ਹਾ ਪ੍ਰਧਾਨ (ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ) ਕਾਮਰੇਡ ਦਰਸ਼ਨ ਨਾਹਰ ਪਿੰਡ ਆਧੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸਰਪੰਚ ਮੁਖਤਿਆਰ ਸਿੰਘ ਹੇਅਰ ਅਤੇ ਬਲਾਕ ਸੰਮਤੀ ਜੋਨ ਆਧੀ ਦੇ ਉਮੀਦਵਾਰ ਪ੍ਰਭਜੋਤ ਸਿੰਘ ਸੰਘਾ ਦੇ ਹੱਕ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਅਤੇ ਦੇਸ਼ ਦੇ ਮੋਜੂਦਾ ਹਾਲਾਤਾਂ ਉਤੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਦੇਸ਼ ਦੇ ਹਲਾਤ ਦਿਨੋਂ ਦਿਨ ਖਤਰਨਾਕ ਬਣਦੇ ਜਾ ਰਹੇ ਹਨ। ਇਥੋਂ ਤੱਕ ਕਿ ਸੰਵਿਧਾਨ ਵੀ ਖ਼ਤਰੇ ਵਿਚ ਹੈ ਅਜੋਕੇ ਸਮੇਂ ਵਿਚ ਪਾਰਟੀ ਨੂੰ ਵਿਚਾਰਧਾਰਕ ਤੌਰ ਤੇ ਸੂਝਵਾਨ ਹੋਣ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਪਾਰਟੀ ਨੇ ਫੈਸਲਾ ਕੀਤਾ ਕਿ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ ਅਤੇ ਪੰਜਾਬ ਵਿਚ ਸੱਤਾਧਾਰੀ ਪਾਰਟੀ ਤੋਂ ਬਗੈਰ ਕਾਂਗਰਸ ਵੱਡੀ ਪਾਰਟੀ ਹੋਣ ਕਰਕੇ ਹਮਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਤੇ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਸਰਕਾਰ ਦੇ ਜੰਗਲ ਰਾਜ ਤੋਂ ਲੋਕ ਅੱਕ ਚੁੱਕੇ ਹਨ। ਤੇ ਉਨ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰਾ ਨੂੰ ਵੋਟ ਪਾਉਣ ਲਈ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ । ਇਸ ਮੌਕੇ ਤੇ ਹਰਨੇਕ ਸਿੰਘ, ਬਲਦੇਵ ਕੁਮਾਰ, ਡਾਕਟਰ ਕਲਵੰਤ ਸਿੰਘ, ਕਾਮਰੇਡ ਸਾਬੀ, ਸੁਖਦੇਵ ਸਿੰਘ, ਅਮਰਜੀਤ ਸਿੰਘ, ਸੰਤੋਖ ਸਿੰਘ, ਹਰਬੰਸ ਸਿੰਘ, ਰਾਜ ਕੁਮਾਰ, ਬਲਵੰਤ ਸਿੰਘ,ਜੱਗਾ,ਬਿਦਰ,ਸੋਹਣ ਸਿੰਘ, ਜਗੀਰ ਕੌਰ, ਅਮਨਦੀਪ ਕੌਰ ਬੱਬੂ, ਗੁਰਮੇਜ ਕੌਰ,ਸੁਨੀਤਾ, ਦਲਜੀਤ,ਭਜਨ ਕੌਰ, ਜਗੀਰ ਕੌਰ,ਗੁੱਡ, ਰਾਣੀ,ਸੋਮਾ, ਆਦਿ ਹੋਰ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ ।

