

ਮੇਰਾ ਆਪਣਾ ਪੰਜਾਬ – ਬਸਤੀ ਸ਼ੇਖ ਜਲੰਧਰ (ਲਖਵਿੰਦਰ ਸਿੰਘ) : ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਗਾਖਲਾ ਰੋਡ ਅਨੂਪ ਨਗਰ (ਬਸਤੀ ਦਾਨਿਸ਼ਮੰਦ) ਵਿਖੇ ਇਲਾਕੇ ਦੇ ਨੋਜਵਾਨ ਵੀਰਾਂ ਵੱਲੋ ਖੂਨ ਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਨੋਜਵਾਨ ਲੜਕੇ ਅਤੇ ਲੜਕੀਆਂ ਨੇ ਬੜੇ ਉਤਸ਼ਾਹ ਨਾਲ ਖ਼ੂਨ ਦਾਨ ਕੀਤਾ ।ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਹੈ ਲੋੜਵੰਦ ਲੋਕਾਂ ਦੀ ਮੱਦਦ ਲਈ ਉਤਸ਼ਾਹਿਤ ਕਰਨਾ ਹੈ ।ਉਹਨਾਂ ਕਿਹਾ ਕਿ ਜਿਥੇ ਗੁਰੂ ਜੀ ਨੇ ਮਨੁੱਖਤਾ ਦੇ ਭਲੇ ਲਈ ਆਪਣਾ ਸਰਬੰਸ ਵਾਰ ਦਿੱਤਾ ਅਜਿਹੀ ਮਿਸਾਲ ਦੁਨੀਆ ਵਿਚ ਕਿਤੇ ਹੋਰ ਨਹੀਂ ਮਿਲਦੀ ਉਥੇ ਸਾਨੂੰ ਵੀ ਖੂਨਦਾਨ ਕਰਕੇ ਮਨੁੱਖਤਾ ਦੇ ਭਲੇ ਲਈ ਆਪਣਾ ਯੋਗਦਾਨ ਪਾਉਣ ਚਾਹੀਦਾ ਹੈ। ਅਤੇ ਲੋੜਵੰਦ ਲੋਕਾਂ ਦੀ ਖੂਨ ਦੇ ਕੇ ਮਦਦ ਕੀਤੀ ਜਾਵੇਗੀ ।ਇਸ ਮੌਕੇ ਤੇ ਜਤਿੰਦਰ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ,ਲਖਵਿੰਦਰ ਸਿੰਘ ਆਧੀ, ਤਰਸੇਮ ਸਿੰਘ ਜੱਸ,ਉਰਪਿਦਰ ਸਿੰਘ , ਨਵਜੋਤ ਸਿੰਘ ਆਧੀ ਆਦਿ ਹੋਰ ਵੀ ਬਹੁਤ ਸਾਰੇ ਸਹਿਯੋਗੀ ਹਾਜ਼ਰ ਸਨ।

