

ਮੇਰਾ ਆਪਣਾ ਪੰਜਾਬ-ਜਲੰਧਰ-(ਲਖਵਿੰਦਰ ਸਿੰਘ): ਕਲਾ ਤੇ ਕਲਾਕਾਰ ਮੰਚ ਜਲੰਧਰ ਵਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸਹਿਯੋਗ ਨਾਲ 15 ਤੇ 16 ਜਨਵਰੀ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਚਿੱਤਰਕਲਾ, ਅੱਖਰਕਾਰੀ ਤੇ ਫੋਟੋਗ੍ਰਾਫ਼ੀ ਪ੍ਰਦਰਸ਼ਨੀ ਲਗਾਈ ਗਈ । ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰਾਂ ਨੇ ਇਸ ਦਾ ਉਦਘਾਟਨ ਕੀਤਾ। ਮੰਚ ਦੇ ਸਰਪ੍ਰਸਤ ਸ. ਸਤਨਾਮ ਸਿੰਘ ਮਾਣਕ ਨੇ ਮੰਚ ਵਲੋਂ ਸਭ ਦਾ ਇਹ ਪ੍ਰਦਰਸ਼ਨੀ ਦੇਖਣ ਅਤੇ ਆਪਣੇ ਵਿਚਾਰ ਦੇਣ ਦਾ ਧੰਨਵਾਦ ਕੀਤਾ । ਇਸ ਪ੍ਰਦਰਸ਼ਨੀ ਵਿਚ ਦੁਆਬੇ ਅਤੇ ਮਾਲਵੇ ਦੇ ਪੰਜ ਪ੍ਰਸਿੱਧ ਕਲਾਕਾਰਾਂ ਨੇ ਹਿੱਸਾ ਲਿਆ। ਇਸ ਵਿਚ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਸ਼ਿਰਕਤ ਕਰਨ ਲਈ ਚਿੱਤਰਕਾਰ ਕੁਲਜੀਤ ਹੀਰ, ਚਿੱਤਰਕਾਰ ਇੰਦਰਜੀਤ ਸਿੰਘ (ਜਲੰਧਰ), ਮੰਜ਼ਿਲ ਸਿੰਘ (ਜਲੰਧਰ), ਰਵੀ ਰਵਿੰਦਰ ਫੋਟੋਗ੍ਰਾਫ਼ੀ ਲੁਧਿਆਣਾ, ਕੰਵਰਦੀਪ ਸਿੰਘ ਅੱਖਰਕਾਰੀ (ਕਪੂਰਥਲਾ) ਆਦਿ ਪਹੁੰਚੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਰਵੀ ਰਵਿੰਦਰ ਦੀ ਫੋਟੋਗ੍ਰਾਫ਼ੀ ਪੰਜਾਬ ਦੇ ਸੱਭਿਆਚਾਰ ਨੂੰ ਬੜੀ ਬਾਰੀਕੀ ਨਾਲ ਦਰਸਾਉਂਦੀ ਹੈ। ਪਿਛਲੇ ਮਹੀਨੇ ਚਿੱਤਰਕਾਰ ਇੰਦਰਜੀਤ ਸਿੰਘ (ਜਲੰਧਰ) ਦੀ ਪ੍ਰਦਰਸ਼ਨੀ ਆਸਟ੍ਰੇਲੀਆ ਦੀ ਸੰਸਦ ਵਿਚ ਲਗਾਈ ਗਈ ਸੀ। ਸ. ਕੰਵਰਦੀਪ ਸਿੰਘ ਅੱਖਰਕਾਰੀ ‘ਚ ਪੰਜਾਬ ਤੋਂ ਮੁੰਬਈ ਤੱਕ ਆਪਣੀ ਕਲਾ ਦਾ ਹੁਨਰ ਦਿਖਾ ਚੁੱਕੇ ਹਨ। ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਸੈਣੀ ਅਤੇ ਸਮੂਹ ਗਵਰਨਿੰਗ ਕੌਂਸਿਲ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਕਮੇਟੀ, ਡਾ. ਲਖਵਿੰਦਰ ਸਿੰਘ ਜੌਹਲ, ਗੁਰਦਿਆਲ ਰੌਸ਼ਨ, ਐੱਸ. ਅਸ਼ੋਕ ਭੌਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ, ਉਹਨਾਂ ਨੇ ਸਾਰੀਆਂ ਪੇਟਿੰਗ ਵੇਖੀਆਂ ਅਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ। ਪ੍ਰੈਸ ਕਲੱਬ ਦੇ ਪ੍ਰਧਾਨ ਸ. ਜਸਪ੍ਰੀਤ ਸੈਣੀ ਅਤੇ ਸਤਨਾਮ ਸਿੰਘ ਮਾਣਕ ਦੇ ਸਹਿਯੋਗ ਦਾ ਜ਼ਿਕਰ ਵੀ ਬਾਕਮਾਲ ਕੀਤਾ, ਉਹਨਾਂ ਨਾਲ ਅਮੋਲਕ ਸਿੰਘ ਗਾਖ਼ਲ ਦੇ ਛੋਟੇ ਭਰਾ ਵੀ ਸ਼ਾਮਿਲ ਹੋਏ। ਬਲਜੀਤ ਬੱਲ, ਕਮਲੇਸ਼ ਦੁੱਗਲ, ਸ. ਸੁਰਿੰਦਰਪਾਲ ਸਿੰਘ, ਸ. ਕੁਲਵਿੰਦਰ ਸਿੰਘ ਐਡਵੋਕੇਟ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਕੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਗਾਇਕ ਦਲੇਰ ਅਲੀ ਦੀ ਕੈਸਟ ਪ੍ਰਭਾਤ ਫੇਰੀ ਆਈ ਆ ਵੀ ਰਿਲੀਜ਼ ਕੀਤੀ ਗਈ। ਮੰਚ ਸੰਚਾਲਣ ਦਾ ਕੰਮ ਬਲਜੀਤ ਬੱਲ ਹੋਰਾਂ ਨੇ ਕੀਤਾ। ਇੰਦਰਜੀਤ ਆਰਟਿਸਟ ਦੇ ਇਸ ਪ੍ਰਦਰਸ਼ਨੀ ਦੇ ਉੱਦਮ ਦੀ ਸ਼ਲਾਘਾ ਕੀਤੀ ਗਈ।
