
ਮੇਰਾ ਆਪਣਾ ਪੰਜਾਬ (ਚੰਡੀਗੜ੍ਹ), 9 ਅਕਤੂਬਰ-(ਬਿਊਰੋ): ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 22 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜੋ ਕਿ 27 ਅਕਤੂਬਰ ਤੱਕ ਚੱਲੇਗਾ। ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਇਸ ਸਬੰਧੀ ਅਧਿਕਾਰਤ ਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਆਖ਼ਰੀ ਸੈਸ਼ਨ ਵਿੱਚ ਸਿਆਸੀ ਹੰਗਾਮੇ ਦੇ ਆਸਾਰ
‘ਆਪ’ ਸਰਕਾਰ ਦਾ ਇਹ ਆਖ਼ਰੀ ਇਜਲਾਸ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੇ ਇਸ ਅਹਿਮ ਸੈਸ਼ਨ ਵਿੱਚ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਨ ਦੀ ਸੰਭਾਵਨਾ ਹੈ, ਜਿਸ ਕਾਰਨ ਸਦਨ ਵਿੱਚ ਭਾਰੀ ਸਿਆਸੀ ਹੰਗਾਮਾ ਦੇਖਣ ਨੂੰ ਮਿਲ ਸਕਦਾ ਹੈ।
ਇਜਲਾਸ ਦਾ ਸੰਭਾਵਿਤ ਪ੍ਰੋਗਰਾਮ:
22 ਅਕਤੂਬਰ: ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
23 ਅਕਤੂਬਰ: ਸਦਨ ਵਿੱਚ ਸਰਕਾਰੀ ਕੰਮ-ਕਾਜ ਹੋਵੇਗਾ।
ਆਖ਼ਰੀ ਦਿਨ (27 ਅਕਤੂਬਰ): ਵਿਧਾਨਕ ਕੰਮ-ਕਾਜ ਨਿਪਟਾਉਣ ਤੋਂ ਇਲਾਵਾ ਸਦਨ ਵਿੱਚ ਇੱਕ ਵਿਸ਼ੇਸ਼ ਮਤਾ ਵੀ ਲਿਆਂਦਾ ਜਾਣਾ ਹੈ।