ਮੇਰਾ ਆਪਣਾ ਪੰਜਾਬ-ਜਲੰਧਰ-(18 ਮਈ)-(ਨਵਜੋਤ ਮੱਟੂ): ਪੰਜਾਬੀ ਦੇ ਪ੍ਰਸਿੱਧ ਗੀਤਕਾਰ ਵਿਜੈ ਧੰਮੀ, ਧੰਮੀ ਹੇਰਾਂ ਵਾਲੇ ਨੇ ਆਪਣੀ ਉੁੱਚੀ-ਸੁੱਚੀ ਗੀਤਕਾਰੀ ਨਾਲ਼ ਪੂਰੀ ਦੁਨੀਆਂ ਵਿੱਚ ਅਪਣੇ ਪਿੰਡ ਹੇਰਾਂ ਦਾ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਤੇ ਨਾਲ਼-ਨਾਲ਼ ਪੰਜਾਬੀ ਗੀਤਕਾਰੀ ਨੂੰ ਸਾਫ ਸੁਥਰੇ ਗੀਤਾਂ ਨਾਲ਼ ਮਾਲੋਮਾਲ ਕੀਤਾ। ਜੋ ਕਿ ਇੱਕ ਮਾਣ ਗੱਲ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਉਹਨਾਂ ਦੇ ਛੋਟੇ ਬੇਟੇ ਵਾਰਿਸ ਧੰਮੀ ਨੇ ਕੈਨੇਡਾ ਵਿੱਚ ਮੈਟਰੋ ਵੈਨਕੂਵਰ ਦੀ ਪੁਲਸ ਵਿੱਚ ਭਰਤੀ ਹੋ ਕੇ ਇੰਡੀਆ ਦਾ ਨਾਮ ਰੁਸ਼ਨਾਇਆ ਹੈ। ਵਾਰਿਸ ਧੰਮੀ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਇਸ ਮਾਣਮੱਤੀ ਪ੍ਰਾਪਤੀ ਲਈ ਜਿੱਥੇ ਪਰਿਵਾਰ ਜਾਂ ਇਲਾਕੇ ਨੂੰ ਮਾਣ ਹੈ ਓਥੇ ਸਾਰੇ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਉੱਚਾ ਕੀਤਾ। ਇਸ ਮੁਬਾਰਕ ਮੌਕੇ ਧੰਮੀ ਪਰਿਵਾਰ ਨੂੰ ਪੰਜਾਬੀ ਸੰਗੀਤਕ ਖੇਤਰ ਅਤੇ ਵੱਖ ਵੱਖ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਮੁਬਾਰਕਬਾਦ ਦਿੱਤੀ ਤੇ ਆਖਿਆ ਕਿ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਪਰ ਪੁਹੰਚ ਕੇ ਅਪਣੀਆ ਬੁਲੰਦੀਆਂ ਦੇ ਝੰਡੇ ਗੱਡੇ ਹਨ ਜੋ ਕਿ ਇੰਡੀਆ ਦੇ ਇਤਿਹਾਸ ਵਿੱਚ ਅੱਜ ਵੀ ਬੋਲਦੇ ਹਨ।