ਮੇਰਾ ਆਪਣਾ ਪੰਜਾਬ-ਜਲੰਧਰ-(4 ਜੁਲਾਈ)-(ਨਵਜੋਤ ਮੱਟੂ): ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀ ਸਤਿੰਦਰ ਸਿੰਘ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਹਦਾਇਤਾਂ ਅਨੁਸਾਰ ਅਤੇ DCP ਇਨਵੈਸਟੀਗੇਸ਼ਨ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ PPS ਅਤੇ ADCP ਇਨਵੈਸਟੀਗੇਸ਼ਨ ਸ਼੍ਰੀ ਜੈਅੰਤ ਪੁਰੀ IPS ਅਤੇ ACPD ਸ੍ਰੀ ਅਮਰਬੀਰ ਸਿੰਘ PPS ਦੀਆਂ ਹਦਾਇਤਾਂ ਅਨੁਸਾਰ, ਇੰਸਪੈਕਟਰ ਸਰਬਜੀਤ ਸਿੰਘ ਇੰਚਾਰਜ ਕਰਾਇਮ ਬਰਾਂਚ ਦੀ ਟੀਮ ਵਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਦੋ
ਨੌਜਵਾਨ ਸੁਨੀਲ ਕੁਮਾਰ ਉਰਫ ਸ਼ੀਲਾ ਅਤੇ ਸਮੀਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 255 ਗ੍ਰਾਮ ਹੈਰੋਇਨ, ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 30.06.2026 ਨੂੰ ਕਰਾਇਮ ਬਰਾਂਚ ਦੀ ਟੀਮ ਬ੍ਰਾਏ ਗਸ਼ਤ ਸ਼ੱਕੀ ਤੋਂ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੈਕਡੋਨਲ ਟੀ-ਪੁਆਇੰਟ ਤੋਂ ਜਮਸ਼ੇਰ ਸਾਈਡ ਰੋਡ ਜਲੰਧਰ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਮੈਕਡੋਨਲ ਤੋ ਥੋੜਾ ਅੱਗੇ ਪੁੱਜੀ ਤਾਂ ਦੋ ਮੋਨੇ ਨੌਜਵਾਨ ਜਿਨ੍ਹਾਂ ਦੇ ਨਾਮ ਸੁਨੀਲ ਕੁਮਾਰ ਉਰਫ ਸ਼ੀਲਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਲਖਣਪਾਲ ਥਾਣਾ ਸਦਰ ਜਿਲ੍ਹਾ ਜਲੰਧਰ ਉਮਰ ਕਰੀਬ 27 ਸਾਲ ਅਤੇ ਸਮੀਰ ਪੁੱਤਰ ਅਮਰਜੀਤ ਵਾਸੀ ਪਿੰਡ ਲਖਣਪਾਲ ਥਾਣਾ ਸਦਰ ਜਿਲ੍ਹਾ ਜਲੰਧਰ ਉਮਰ ਕਰੀਬ 21 ਸਾਲ ਹੈ, ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਬੈਗ ਦੀ ਤਲਾਸ਼ੀ ਕਰਨ ਤੇ ਉਨ੍ਹਾਂ ਪਾਸੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਸੁਨੀਲ ਕੁਮਾਰ ਉਰਫ ਸ਼ੀਲਾ ਅਤੇ ਸਮੀਰ ਪਰ ਮੁਕਦਮਾ ਨੰਬਰ 110 ਮਿਤੀ 01.07.2026 ਅ/ਧ 21C-61-85 NDPS Act P.S Cantt ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਦੋਸ਼ੀਆਂ ਦੇ ਅਗਲੇ-ਪਿਛਲੇ ਸਬੰਧਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।