ਮੇਰਾ ਆਪਣਾ ਪੰਜਾਬ-ਜਲੰਧਰ-(7 ਜੁਲਾਈ)-(ਨਵਜੋਤ ਮੱਟੂ): ਆਮ ਆਦਮੀ ਪਹਿਲਾਂ ਦੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਉਦੇਸ਼ ਤਹਿਤ ਪੰਜਾਬ ਸਰਕਾਰ ਵੱਖ-ਵੱਖ ਲੋਕ ਭਲਾਈ ਸਕੀਮਾਂ ਰਾਹੀਂ ਲੋਕਾਂ ਨੂੰ ਸਿੱਧਾ ਲਾਭ ਪਹੁੰਚਾ ਰਹੀ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਸ਼ਹਿਰੀ ਉਪ-ਪ੍ਰਮੁੱਖ ਪ੍ਰਵੀਨ ਗੋਰੀਆ ਨੇ ਅੱਜ ਨਿਊ ਕਰਤਾਰ ਨਗਰ, ਵਾਰਡ ਨੰਬਰ 51 ਵਿਖੇ ਮਹਿਲਾਵਾਂ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਜ਼ਮੀਨੀ ਪੱਧਰ ‘ਤੇ ਕੰਮ ਕਰਦਿਆਂ ਹਰ ਵਰਗ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾ ਰਹੀ ਹੈ। ਬਿਜਲੀ ਬਿੱਲ ਮੁਆਫ਼ੀ ਸਮੇਤ ਕਈ ਲੋਕ ਹਿਤੈਸ਼ੀ ਸਕੀਮਾਂ ਨੇ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਸਲ ਵਿੱਚ ਆਮ ਲੋਕਾਂ ਦੀ ਸਰਕਾਰ ਹੈ ਅਤੇ ਪਹਿਲੀ ਵਾਰ ਸੂਬੇ ਦੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦਾ ਵਿਆਪਕ ਲਾਭ ਮਿਲ ਰਿਹਾ ਹੈ।
ਇਹ ਪ੍ਰੋਗਰਾਮ ਸ਼ਬਨਮ, ਸਲਮਾ ਅਤੇ ਫਹੀਮ ਅਹਿਮਦ ਵੱਲੋਂ ਕਰਵਾਇਆ ਗਿਆ ਸੀ। ਇਸ ਦੌਰਾਨ ਵਾਰਡ ਇੰਚਾਰਜ ਅਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਸ਼ਹਿਰੀ ਉਪ-ਪ੍ਰਮੁੱਖ ਪ੍ਰਵੀਨ ਗੋਰੀਆ ਦਾ ਮਹਿਲਾਵਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਮਹਿਲਾਵਾਂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਆਪਣੇ ਖਾਤਿਆਂ ਵਿੱਚ ਰਾਸ਼ੀ ਆਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ ਅਤੇ ‘ਆਪ’ ਸਰਕਾਰ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਮਹਿਲਾਵਾਂ ਨੇ ਕਿਹਾ ਕਿ ਜਲੰਧਰ ਵੈਸਟ ਦੇ ਵਿਧਾਇਕ ਮੋਹਿੰਦਰ ਭਗਤ ਨੇ ਆਪਣੇ ਹਲਕੇ ਵਿੱਚ ਇਹ ਸਹੂਲਤ ਪਹੁੰਚਾ ਕੇ ਲੋਕਾਂ ਨੂੰ ਵੱਡਾ ਲਾਭ ਦਿੱਤਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਗੋਰੀਆ, ਮਹਿਲਾ ਵਿੰਗ ਦੀ ਜ਼ਿਲ੍ਹਾ ਜੁਆਇੰਟ ਸੈਕਟਰੀ ਪ੍ਰਵੀਨ ਬਾਲਾ, ਵਿਜੇ ਮਿੰਟੂ, ਸ਼ੁਭਮ ਸਵਾਲੀਆ, ਮਾਲਾ ਬਰਾੜ, ਸੁਭਾਸ਼ ਬਰਾੜ, ਦਲੀਪ ਭਗਤ, ਸੋਨੀਆ ਭਗਤ, ਸ਼ਾਮ ਸਿੰਘ, ਗੁਰਜੀਤ ਕੌਰ, ਹਿਮਾਂਸ਼ੀ, ਰਜਨੀ ਭਗਤ, ਸੁਨੀਤਾ ਭਗਤ, ਹੀਨਾ ਭਗਤ, ਸਿਮਰਨਜੀਤ ਕੌਰ, ਸਵਿਤਾ ਸ਼ਰਮਾ, ਕੰਚਨ ਕੌਰ, ਸੀਮਾ ਭਗਤ, ਪਰਸ਼ੋਤਮ ਭਗਤ ਅਤੇ ਵਿਨੋਦ ਭਗਤ ਆਦਿ ਹਾਜ਼ਰ ਸਨ।