ਮੀਟਰ ਰੀਡਰਾਂ ਦੀ ਲਾਪਰਵਾਹੀ ਕਾਰਨ ਖੰਭਿਆਂ ‘ਤੇ ਲਟਕ ਰਹੇ ਨੇ ਖੁੱਲ੍ਹੇ ਬਾਕਸ, ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ


ਮੇਰਾ ਆਪਣਾ ਪੰਜਾਬ (15 ਨਵੰਬਰ) (ਬਿਊਰੋ): ਜਲੰਧਰ ਦੇ ਇਲਾਕੇ ਬਸਤੀ ਦਾਨਿਸ਼ਮੰਦਾਂ ਤੋਂ ਬਿਜਲੀ ਵਿਭਾਗ ਅਤੇ ਮੀਟਰ ਰੀਡਰਾਂ ਦੀ ਵੱਡੀ ਲਾਪਰਵਾਹੀ ਦੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਬਿਜਲੀ ਦੇ ਮੀਟਰ ਬਾਕਸ ਬਿਲਕੁਲ ਖੁੱਲ੍ਹੇ ਹਾਲਤ ਵਿੱਚ ਛੱਡ ਦਿੱਤੇ ਗਏ ਹਨ।
ਕੀ ਹੈ ਅਸਲ ਸਥਿਤੀ?

- ਮੀਟਰ ਰੀਡਰਾਂ ਦੀ ਲਾਪਰਵਾਹੀ: ਸਥਾਨਕ ਲੋਕਾਂ ਮੁਤਾਬਕ ਬਿਜਲੀ ਮੀਟਰਾਂ ਦੀ ਰੀਡਰ ਲੈਣ ਆਉਣ ਵਾਲੇ ਕਰਮਚਾਰੀ ਮੀਟਰ ਬਾਕਸਾਂ ਦੇ ਤਾਲੇ ਜਾਂ ਢੱਕਣ ਖੋਲ੍ਹ ਕੇ ਰੀਡਰ ਲੈ ਲੈਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਉਸੇ ਤਰ੍ਹਾਂ ਖੁੱਲ੍ਹੇ ਛੱਡ ਕੇ ਚਲੇ ਜਾਂਦੇ ਹਨ।
- ਖ਼ਪਤਕਾਰਾਂ ਦੀ ਖ਼ਜਲ-ਖ਼ੁਆਰੀ: ਇਸ ਤਰ੍ਹਾਂ ਮੀਟਰ ਖੁੱਲ੍ਹੇ ਛੱਡਣ ਕਾਰਨ ਬਾਅਦ ਵਿੱਚ ਖ਼ਪਤਕਾਰਾਂ ਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ।
- ਸਭ ਤੋਂ ਵੱਡਾ ਸਵਾਲ – ਜਿੰਮੇਵਾਰ ਕੌਣ?: ਸੜਕ ਦੇ ਬਿਲਕੁਲ ਨੇੜੇ ਅਤੇ ਆਬਾਦੀ ਵਾਲੇ ਖੇਤਰ ਵਿੱਚ ਖੰਭਿਆਂ ਉੱਤੇ ਲਟਕਦੇ ਇਹ ਖੁੱਲ੍ਹੇ ਮੀਟਰ ਬਾਕਸ ਅਤੇ ਨੰਗੀਆਂ ਤਾਰਾਂ ਕਿਸੇ ਵੀ ਵੇਲੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀਆਂ ਹਨ। ਇਲਾਕਾ ਵਾਸੀਆਂ ਦਾ ਸਵਾਲ ਹੈ ਕਿ ਜੇਕਰ ਇੱਥੇ ਕੋਈ ਜਾਨੀ ਜਾਂ ਮਾਲੀ ਹਾਦਸਾ ਵਾਪਰ ਜਾਂਦਾ ਹੈ, ਤਾਂ ਇਸ ਦਾ ਜ਼ਿੰਮੇਵਾਰ ਆਖ਼ਰ ਕੌਣ ਹੋਵੇਗਾ?

