

ਮੇਰਾ ਆਪਣਾ ਪੰਜਾਬ, ਆਦਮਪੁਰ (ਪਵਨ ਲੀਅਰ, ਨੀਰਜ ਸਹੋਤਾ): ਮੌਸਮ ਦੀ ਖਰਾਬੀ ਤੇ ਡੈਮਾਂ ਵਿੱਚੋਂ ਛੱਡੇ ਜਾ ਰਹੇ ਪਾਣੀ ਕਾਰਨ ਆਦਮਪੁਰ ਦੇ ਕਈ ਪਿੰਡ ਪਾਣੀ ਨਾਲ ਪ੍ਰਭਾਵਿਤ ਹੋ ਰਹੇ ਹਨ, ਇਸ ਸਬੰਧੀ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਆਦਮਪੁਰ ਦੇ ਡਰੋਲੀ, ਕਾਲਰਾ, ਲੁਟੇਰਾ ਕਲਾਂ, ਕੋਟਲੀ ਤੇ ਲੁਟੇਰਾ ਖੁਰਦ ਵਿਚੋਂ ਨਿਕਲਣ ਵਾਲੇ ਚੋਆਂ ਨੇ ਹੜ੍ਹਾਂ ਦੇ ਪਾਣੀ ਨਾਲ ਪਿੰਡ ਪ੍ਰਭਾਵਿਤ ਹੋਏ ਹਨ ਤੇ ਆਦਮਪੁਰ ਵਿੱਚੋਂ ਲੰਘਦੀ ਬਿਸਤ ਦੁਆਬ ਨਹਿਰ ਦਾ ਪਾਣੀ ਵੀ ਚੌਆਂ ਰਾਹੀਂ ਅੱਗੇ ਕੱਢਿਆ ਜਾ ਰਿਹਾ ਹੈ ਜਿਸ ਨਾਲ ਇਲਾਕੇ ਦੇ ਕਈ ਪਿੰਡ ਤੇ ਅਲਾਵਲਪੁਰ ਸ਼ਹਿਰ ਵੀ ਪਾਣੀ ਦੀ ਲਪੇਟ ਵਿੱਚ ਆ ਰਹੇ ਹਨ,
ਉਹਨਾਂ ਕਾਲਰਾ ਤੇ ਲੁਟੇਰਾ ਕਲਾਂ ਪਿੰਡਾਂ ਦੇ ਲੋਕਾਂ ਦੀ ਸ਼ਲਾਘਾ ਕੀਤੀ ਜਿਹਨਾਂ ਨੂੰ ਉਹ ਮਿਲੇ ਕਿ ਲੋਕ ਖ਼ੁਦ ਚੋਅ ਵਿੱਚ ਬੂਟੀ ਕੱਢ ਰਹੇ ਸਨ ਤਾਂ ਜੋ ਪਾਣੀ ਅੱਗੇ ਨਿਕਲ ਸਕੇ
ਵਿਧਾਇਕ ਕੋਟਲੀ ਨੇ ਆਖਿਆ ਕਿ ੳਹਨਾਂ ਇਸ ਸਬੰਧੀ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨਾਲ ਗੱਲਬਾਤ ਕੀਤੀ ਤੇ ਹਦਾਇਤਾਂ ਜਾਰੀ ਕੀਤੀਆਂ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਲੋੜੀਂਦੇ ਪ੍ਰਬੰਧ ਕਰੇ
ਪਿੰਡਾਂ ਵਿੱਚ ਪਹੁੰਚ ਕੇ ਵਿਧਾਇਕ ਕੋਟਲੀ ਨੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿੱਤਾ ਕਿ ਔਖੇ ਸਮੇਂ ਤੇ ਉਹ ਲੋਕਾਂ ਨਾਲ ਹਨ ਤੇ ਕਿਸੇ ਵੀ ਮੁਸ਼ਕਲ ਸਮੇ ਸਿੱਧੀ ਜਾਣਕਾਰੀ ਦੇਣ ਤਾਂ ਜੋ ਮੌਕੇ ਤੇ ਹੱਲ ਕੀਤਾ ਜਾ ਸਕੇ, ਇਸ ਮੌਕੇ ਸਾਬਕਾ ਚੇਅਰਮੈਨ ਗੁਰਦੀਪ ਪਰਹਾਰ, ਗੋਪੀ ਲੁਟੇਰਾ ਕਲਾਂ ਤੇ ਇਲਾਕੇ ਦੇ ਲੋਕ ਨਾਲ ਸਨ ।