
ਮੇਰਾ ਆਪਣਾ ਪੰਜਾਬ (ਬਿਊਰੋ) : ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੇ ਆਖਰੀ ਸਾਹ ਮੋਹਾਲੀ ਵਿਖੇ ਆਪਣੇ ਘਰ ਵਿੱਚ ਲਏ, ਉਹ 74 ਸਾਲ ਦੇ ਸਨ ਅਤੇ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਤ ਸਨ, ਜਿਸ ਦਾ ਕਿ ਇਲਾਜ ਪੀਜੀਆਈ ਤੋਂ ਚੱਲ ਰਿਹਾ ਸੀ। ਚਰਨਜੀਤ ਅਹੂਜਾ ਨੇ ਆਪਣੀਆਂ ਸੰਗੀਤਕ ਰਚਨਾਵਾਂ ਰਾਹੀਂ ਕਈ ਕਲਾਕਾਰਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਉਹਨਾਂ ਦੀ ਇਸ ਬੇਵਕਤੀ ਮੌਤ ‘ਤੇ ਗਾਇਕ ਸੁਰਜੀਤ ਖਾਨ, ਬਾਈ ਹਰਦੀਪ, ਸਤਵਿੰਦਰ ਬੁੱਗਾ, ਗੁਰ ਕਿਰਪਾਲ ਸੂਰਾਪੁਰੀ, ਸੂਫੀ ਬਲਬੀਰ, ਜੈਲੀ, ਆਰ ਦੀਪ ਰਮਨ, ਭੁਪਿੰਦਰ ਬੱਬਲ, ਬਿਲ ਸਿੰਘ ਅਤੇ ਹੋਰ ਅਨੇਕਾਂ ਕਲਾਕਾਰਾਂ ਨੇ ਉਹਨਾਂ ਦੀ ਇਸ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀਆਂ ਸੁਰਾਂ ਨੇ ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਸਮੇਤ ਕਈ ਲੋਕ ਗਾਇਕਾਂ ਨੂੰ ਮਾਨਤਾ ਦਿੱਤੀ। ਕੁਝ ਗਾਇਕਾਂ ਨੇ ਤਾਂ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਉਨ੍ਹਾਂ ਦੇ ਸੰਗੀਤ ਨਾਲ ਕੀਤੀ ਸੀ।