ਮੇਰਾ ਆਪਣਾ ਪੰਜਾਬ-ਜਲੰਧਰ: (ਲਖਵਿੰਦਰ ਸਿੰਘ) ਸਰਕਾਰੀ ਹਾਈ ਸਕੂਲ ਪਿੰਡ ਆਧੀ ਜ਼ਿਲ੍ਹਾ ਜਲੰਧਰ ਵਿਖੇ ਸਕੂਲ ਦੇ ਨਵੇਂ ਬਣੇ ਕਮਰਿਆਂ ਦੇ ਸ਼ੁਭ ਮਹੂਰਤ ਲਈ ਰੱਖੇ ਗਏ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਭੋਗ ਤੋਂ ਉਪਰੰਤ ਭਾਈ ਹਰਜੀਤ ਸਿੰਘ ਨੇ ਸਿਮਰਨ ਦਾ ਜਾਪ ਕੀਤਾ ਤੇ ਬੱਚਿਆਂ ਨੂੰ ਸਿੱਖਿਆ ਬਾਰੇ ਗਿਆਨ ਦਿੱਤਾ ਤੇ ਪੜ੍ਹਾਈ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਪ੍ਰਿੰਸੀਪਲ ਸ: ਕੁਲਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਸਕੂਲ ਨੂੰ ਜ਼ਿਲੇ ਵਿੱਚੋ ਪਹਿਲੇ ਨੰਬਰ ਤੇ ਆਉਣ ਵਾਲੇ ਸਕੂਲ ਨੂੰ ਬੈਸਟ ਅਵਾਰਡ ਮਿਲਿਆ ਸੀ ਤੇ 7 ਲੱਖ ਰੁਪਏ ਦੀ ਰਾਸ਼ੀ ਸਰਕਾਰ ਨੇ ਇਨਾਮ ਵਜੋਂ ਦਿੱਤੀ ਸੀ। ਇਮਾਰਤ ਵਾਸਤੇ ਇਹ ਰਾਸ਼ੀ ਥੋੜੀ ਸੀ ਫਿਰ ਐਨ, ਆਰ, ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਇਮਾਰਤ ਨੂੰ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਕੂਲ ਤੇ ਪੜ੍ਹਾਈ ਅਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਛੇਵੀਂ ਤੋਂ ਲੈ ਕੇ ਦੱਸਵੀਂ ਤੱਕ ਦੇ ਹੋਣਹਾਰ ਵਿਦਿਆਰਥੀ ਨੂੰ ਪ੍ਰਿੰਸੀਪਲ ਕੁਲਵੀਰ ਸਿੰਘ ਅਤੇ ਸਮੂਹ ਸਟਾਫ ਨੇ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਤੇ ਕਮਰਿਆਂ ਵਿੱਚ ਯੋਗਦਾਨ ਪਾਉਣ ਵਾਲੇ ਨਗਰ ਨਿਵਾਸੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਤੇ ਮਾਸਟਰ ਸੁਤੀਸ਼ ਕੁਮਾਰ,ਮੈਡਮ ਅਭਿਲਾਸ਼ਾ ਅਰੋੜਾ, ਮਾਸਟਰ ਮਹਿੰਦਰਪਾਲ ਸਿੰਘ, ਮੈਡਮ ਨਵਪ੍ਰੀਤ ਕੌਰ, ਮੈਡਮ ਸਵੀਟੀ, ਮਾਸਟਰ ਸਤਵੰਤ ਰਾਏ, ਮੈਡਮ ਰਮਨਦੀਪ ਕੌਰ, ਮੈਡਮ ਮਮਤਾ ਕੁਮਾਰੀ, ਅਤੇ ਪ੍ਰਾਇਮਰੀ ਸਕੂਲ ਦਾ ਸਟਾਫ ,ਸ: ਦਲਜੀਤ ਸਿੰਘ ਨਿੱਕੂ, ਰਣਬੀਰ ਸਿੰਘ ਨੂਰਾ, ਬਲਦੇਵ ਕੁਮਾਰ ਸਰਪੰਚ, ਜੋਗਿੰਦਰ ਸਿੰਘ ਪਦਮ,ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਖਵਿੰਦਰ ਸਿੰਘ ਆਧੀ,ਕੈਪਟਨ ਚਰਨ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਸਾਬਕਾ ਪੰਚ, ਪਰਮਿੰਦਰ ਸਿੰਘ ਪਿੰਦੂ, ਗੁਲਬੀਰ ਸਿੰਘ, ਅਮਰਜੀਤ ਕੌਰ ਪੰਚ,ਨੰਥਾ ਸਿੰਘ , ਜਸਵਿੰਦਰ ਸਿੰਘ ਜੱਸਾ,ਵੋਮੈਨ ਸੈਲ ਦੀ ਬਲਾਕ ਦੀ ਪ੍ਰਧਾਨ ਪਰਮਜੀਤ ਕੌਰ, ਅਮਨਦੀਪ ਕੌਰ, ਜਗੀਰ ਕੌਰ, ਦਲਜੀਤ ਕੌਰ,ਭਜਨ ਕੌਰ, ਆਦਿ ਹੋਰ ਵੀ ਬਹੁਤ ਸਾਰੇ ਨਗਰ ਨਿਵਾਸੀ ਹਾਜ਼ਰ ਸਨ। ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਾਇਮਰੀ ਅਤੇ ਹਾਈ ਸਕੂਲ ਵਿੱਚ ਟੀਚਰਾਂ ਦੀ ਘਾਟ ਨੂੰ ਪੂਰਾ ਕੀਤੀ ਜਾਵੇ।