
ਮੇਰਾ ਆਪਣਾ ਪੰਜਾਬ, ਆਦਮਪੁਰ (ਨੀਰਜ ਸਹੋਤਾ, ਅਮਿਤ ਸੱਭਰਵਾਲ) : ਆਦਮਪੁਰ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਆਦਮਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਆਦਮਪੁਰ ਵਿੱਚ ਨਗਰ ਕੀਰਤਨ ਸਜਾਇਆ ਗਿਆ l ਗੁਰਦੁਆਰਾ ਰਾਮਗੜ੍ਹੀਆ ਸਾਹਿਬ ਆਦਮਪੁਰ ਦੇ ਪ੍ਰਧਾਨ ਨਿਰਮਲ ਸਿੰਘ ਬਾਂਸਲ, ਗੁਰਮੁੱਖ ਸਿੰਘ, ਰਸ਼ਪਾਲ ਸਿੰਘ, ਕੁਲਵਿੰਦਰ ਸਿੰਘ ਟੋਨੀ,ਰਸ਼ਪਾਲ ਸਿੰਘ, ਹਰਵਿੰਦਰ ਸਿੰਘ ਬਾਂਸਲ, ਹਰਦੇਵ ਸਿੰਘ, ਜਸਵਿੰਦਰ ਸਿੰਘ ਵਿਰਦੀ, ਕਮਲਜੀਤ ਸਿੰਘ ਤੇ ਹੋਰ ਪ੍ਰਬੰਧਕਾਂ ਨੇ ਸਾਂਝੇ ਤੌਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਮੌਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਦੇ ਪੰਜ ਪਿਆਰਿਆ ਦੀ ਅਗਵਾਈ ਚ ਸਜਾਇਆ ਗਿਆ ਨਗਰ ਕੀਰਤਨ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਆਦਮਪੁਰ ਤੋਂ ਸ਼ੁਰੂ ਹੋਇਆ ਜੋ ਗਾਜ਼ੀਪੁਰ,ਬਸੰਤ ਬਿਹਾਰ, ਪਿੰਡ ਖੁਰਦਪੁਰ,ਫ਼ਤਹਿਪੁਰ,ਚੋਮੋ,ਐਮ. ਈ. ਐਸ. ਰੋਡ, ਰੇਲਵੇ ਰੋਡ ਤੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦੌਰਾਨ ਭਾਈ ਮਨਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਤੇ ਹੋਰ ਜਥਿਆ ਨੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਆਦਮਪੁਰ ਚ ਵੱਖ ਵੱਖ ਥਾਵਾਂ ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗੱਤਕਾ ਪਾਰਟੀ ਆਦਮਪੁਰ ਦੇ ਸਿੰਘਾਂ ਵਲੋਂ ਗੱਤਕਾ ਦੇ ਦਿਖਾਏ ਜੌਹਰ ਦੇਖਣਯੋਗ ਸਨ l

ਨਗਰ ਕੀਰਤਨ ਦਾ ਸਵਾਗਤ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ ਬਾਬਾ ਢਾਬਾ ਆਦਮਪੁਰ ਵਲੋਂ ਵੱਖ ਵੱਖ ਤਰਾਂ ਦੇ ਲੰਗਰ ਲਗਾ ਤੇ ਆਦਮਪੁਰ ਦੇ ਹੋਰ ਵੱਖ ਵੱਖ ਥਾਵਾਂ ਤੇ ਵੀ ਧਾਰਮਿਕ ਤੇ ਸਮਾਜ ਸੇਵੀ ਜੱਥੇਬੰਦੀਆਂ ਵਲੋਂ ਫੁੱਲਾਂ ਦੀ ਵਰਖਾ ਕਰ ਤੇ ਵੱਖ ਵੱਖ ਤਰਾਂ ਦੇ ਲੰਗਰ ਲਗਾ ਕੇ ਸਵਾਗਤ ਕੀਤਾ ਗਿਆ l ਪਵਨ ਟੀਨੂੰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆ ਦਿੰਦਿਆਂ ਕਿਹਾ ਕੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਪੂਰਾ ਜੀਵਨ ਜਾਤ ਪਾਤ ਦਾ ਫਰਕ ਮਿਟਾਉਣ ਤੇ ਗੁਰਬਾਣੀ ਨਾਲ ਜੋੜਨ ਤੇ ਲਗਾ ਦਿੱਤਾ l ਸਾਨੂੰ ਸਾਰਿਆ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ lਇਸ ਮੌਕੇ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ, ਨੰਬੜਦਾਰ, ਚਰਨਜੀਤ ਸ਼ੇਰੀ, ਸੰਜੀਵ ਜੋਗੀ ਗਾਂਧੀ,ਬਲਬੀਰ ਗਿਰ, ਵਿਜੈ ਯਾਦਵ, ਰਵੀ ਬਾਂਸਲ, ਅਮਰੀਕ ਸਿੰਘ ਸਾਬੀ, ਪ੍ਰਗਟ ਸਿੰਘ, ਜਗਦੇਵ ਸਿੰਘ ਰਾਜੂ, ਵਿਪਨ ਵਿੱਕੀ, ਪ੍ਰੀਤ ਕੋਹਲੀ, ਪਰਮਜੀਤ ਸਿੰਘ ਪਰਮਾਰ,ਪੰਚ ਅਮਨਦੀਪ ਮਾਹੀ ਤੇ ਹੋਰ ਸੰਗਤਾਂ ਹਾਜ਼ਿਰ ਸਨ l