
ਮੇਰਾ ਆਪਣਾ ਪੰਜਾਬ, ਆਦਮਪੁਰ (ਨੀਰਜ ਸਹੋਤਾ): ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੱਚੇ ਮਕਾਨਾਂ ਵਿੱਚ ਰਹਿੰਦੇ ਲੋਕਾਂ ਨੂੰ ਪੱਕੀ ਰਿਹਾਇਸ਼ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੱਲੋਂ ਕਸਬਾ ਅਲਾਵਲਪੁਰ ਦੇ 86 ਲਾਭਪਾਤਰੀਆਂ ਨੂੰ 1 ਕਰੋੜ 15 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਐਸ.ਡੀ.ਐਮ. ਦਫ਼ਤਰ ਆਦਮਪੁਰ ਵਿਖੇ ਵੰਡੇ ਗਏ।
ਟੀਨੂੰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਆਦਮਪੁਰ ਦੇ ਲਾਭਪਾਤਰੀਆਂ ਨੂੰ ਲਗਭਗ 3 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਹਰ ਲੋੜਵੰਦ ਪਰਿਵਾਰ ਨੂੰ ਪੱਕਾ ਛੱਤ ਪ੍ਰਦਾਨ ਕਰਨਾ ਹੈ।
ਇਸ ਮੌਕੇ ਪਵਨ ਟੀਨੂੰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਮੌਜੂਦ ਅਧਿਕਾਰੀਆਂ ਨੂੰ ਉਨ੍ਹਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ।
ਕਾਰਜਕ੍ਰਮ ਦੌਰਾਨ ਸੁਖਵੀਰ ਕੁਮਾਰ ਹਲਕਾ ਕੋਆਰਡੀਨੇਟਰ ਐਸ.ਸੀ. ਵਿੰਗ, ਪਰਮਜੀਤ ਰਾਜਵੰਸ ਚੇਅਰਮੈਨ, ਦਲਜੀਤ ਸਿੰਘ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਜੋਗਿੰਦਰ ਪਾਲ ਸ਼ਹਿਰੀ ਪ੍ਰਧਾਨ, ਰਾਕੇਸ਼ ਅਗਰਵਾਲ, ਅਕਾਸ਼ਦੀਪ ਆਸ਼ੂ, ਪਵਿੱਤਰ ਸਿੰਘ, ਹਨੀ ਭੱਟੀ, ਨੰਬੜਦਾਰ ਰਾਕੇਸ਼ ਕਪੂਰ, ਦਵਿੰਦਰ ਸਿੰਘ ਸੂਰੀ, ਪਰਮਜੀਤ ਪੱਪੀ, ਸੁਖਵੀਰ ਰੂਬੀ ਢਿਲੋਂ, ਵਿਨੋਦ ਕੁਮਾਰ, ਪੰਕਜ ਸ਼ਰਮਾ, ਰਚਨਾ ਕੌਂਸਲਰ, ਅਮਰੀਕ ਸਿੰਘ, ਮਨਦੀਪ ਸਿੰਘ, ਅਮਨਦੀਪ ਮਾਹੀ, ਜਸਪ੍ਰੀਤ ਸਿੰਘ ਸਰਪੰਚ, ਸੁਭਾਸ਼ ਵਰਮਾ, ਸੂਰਜ ਕੁਮਾਰ, ਰਾਜਵੀਰ ਕੌਰ, ਨਰਿੰਦਰ ਚੋਡਾ, ਦਲਬੀਰ ਸਿੰਘ, ਕਸ਼ਮੀਰੀ ਲਾਲ, ਇਕਬਾਲ ਮੁਹੰਮਦ, ਹਨੀ ਸ਼ਰਮਾ, ਨਵੀਨ ਰਾਣਾ ਪ੍ਰਸ਼ਾਂਤ, ਸੀ.ਐਫ. ਨਿਰਮਲ ਕੁਮਾਰ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ।