ਮੇਰਾ ਆਪਣਾ ਪੰਜਾਬ-ਜਲੰਧਰ (ਬਿਊਰੋ): ਕੁਝ ਲੋਕ ਕਾਨੂੰਨ ਅਤੇ ਨਿਯਮਾਂ ਨੂੰ ਤੋੜਨ ਅਤੇ ਆਪਣੇ ਹੱਥਾਂ ਵਿਚ ਲੈਣ ਤੋਂ ਜ਼ਰਾ ਵੀ ਨਹੀਂ ਡਰਦੇ। ਸਭ ਤੋਂ ਜ਼ਿਆਦਾ ਲੋਕ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਲੋਕ ਆਪਣੇ ਵਾਹਨ ਸੜਕਾਂ ਉੱਤੇ ਖੜ੍ਹੇ ਕਰ ਕੇ ਆਪ ਇਧਰ-ਉਧਰ ਘੁੰਮਣ ਨਿਕਲ ਜਾਂਦੇ ਹਨ ਯਾਂ ਘਰਾਂ ਵਿਚ ਵੜ ਜਾਂਦੇ ਹਨ, ਬਾਹਰ ਕਿਸੇ ਨੂੰ ਕੋਈ ਐਮਰਜੈਂਸੀ ਹੋਵੇ ਅਤੇ ਉਸ ਨੂੰ ਰਾਹ ਨਾ ਮਿਲ ਰਿਹਾ ਹੋਵੇ।
ਮੌਜੂਦਾ ਤਸਵੀਰਾਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਵਾਰਡ ਨੰਬਰ 53 ਦੇ ਇਲਾਕੇ ਅਨੂਪ ਨਗਰ ਦੀਆਂ ਹਨ ਜਿਥੇ ਇਕ ਪਾਸੇ ਘਰ ਦੇ ਬਾਹਰ ਇਕ ਕਾਰ ਲੱਗੀ ਹੋਈ ਹੈ ਅਤੇ ਦੂਜੇ ਪਾਸੇ ਇਕ ਆਟੋ ਖੜ੍ਹਾ ਕੀਤਾ ਹੋਇਆ ਹੈ। ਜਿਸ ਨਾਲ ਇਕ ਕਾਰ ਚਾਲਕ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜੋ ਕਿ ਆਪਣੀ ਕਾਰ ਵਿਚ ਬੈਠਾ ਹਾਰਨ ਵਜਾਉਂਦਾ ਰਿਹਾ, ਪਰ ਉਕਤ ਦੋਵਾਂ ਜਣਿਆਂ ਵਲੋਂ ਇਕ ਵਾਰ ਵੀ ਬਾਹਰ ਨਿਕਲ ਕੇ ਦੇਖਣਾ ਜ਼ਰੂਰੀ ਨਹੀਂ ਸਮਝਿਆ ਗਿਆ। ਪ੍ਰਸ਼ਾਸਨ ਆਮ ਲੋਕਾਂ ਨੂੰ ਤਾਂ ਬਹੁਤ ਜਲਦ ਫੜ ਲੈਂਦਾ ਹੈ ਪਰ ਅਜਿਹੇ ਅਨਸਰਾਂ ਉੱਤੇ ਨਕੇਲ ਪਾਉਣ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ।