ਮੇਰਾ ਆਪਣਾ ਪੰਜਾਬ-ਜਲੰਧਰ(ਲਖਵਿੰਦਰ ਸਿੰਘ): ਨਵੇਂ ਸਾਲ ਦੇ ਰੰਗਾਰੰਗ ਪ੍ਰੋਗਰਾਮ ‘ਹੈਲੋ ਹੈਲੋ-2026’ ਦੇ ਨਿਰਮਾਤਾ ਪੂਜਾ ਸੱਭਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਗੀਤ ‘ਤੇਰੇ ਨਾਲ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ । ਇਹ ਗੀਤ ਜਗਤਾਰ ਤਾਰੀ ਨੇ ਸੁਰੀਲੀ ਆਵਾਜ਼ ਵਿਚ ਗਾਇਆ ਹੈ । ਜਿਸ ਨੂੰ ਲਾਲੀ ਸਭਰਵਾਲ ਨੇ ਕਲਮਬੰਦ ਕੀਤਾ ਹੈ ਇਸ ਗੀਤ ਦਾ ਸੰਗੀਤ ਹਰੀ ਆਮਿਤ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਮਾਡਲ ਦੀ ਭੂਮਿਕਾ ਸਾਬੀ ਬਰਾੜ ਤੇ ਆਸ਼ਾ ਨੇ ਬਾਖੂਬੀ ਨਿਭਾਈ ਹੈ। ਇਹ ਗੀਤ ਕੈਮਰਾਮੈਨ ਕੁਲਦੀਪ ਕੁੰਡਲ ਵੱਲੋਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਫ਼ਿਲਮਾਇਆ ਗਿਆ। ਇਸ ਗੀਤ ਦੇ ਨਿਰਦੇਸ਼ਕ ਅਮਰੀਕ ਮਾਈਕਲ ਅਤੇ ਮੋਹਿਤ ਵਰਮਾ ਵੱਲੋਂ ਐਡਿਟਿਗ ਕੀਤੀ ਗਾਈ। ਇਹ ਗੀਤ 1 ਜਨਵਰੀ 2026 ਨੂੰ ਰਾਤ 8.30 ਵਜੇ ਤੋਂ ਲੈ ਕੇ ਰਾਤ 9.30 ਵਜੇ ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ‘ਤੇ ਚੱਲੇਗਾ। ਇਸ ਮੌਕੇ ਸ਼ੂਟਿੰਗ ਦੌਰਾਨ ਗੀਤਕਾਰ ਅੰਕੁਸ਼ ਆਧੀ, ਜੱਸ ਸੰਧੂ, ਸੁਨੀਲ ਮੱਟੂ, ਸੁਖਰਾਜ ਮੱਟੂ ਆਦਿ ਹੋਰ ਵੀ ਬਹੁਤ ਸਾਰੇ ਲੋਕ ਹਾਜ਼ਰ ਸਨ।