ਮੇਰਾ ਆਪਣਾ ਪੰਜਾਬ-ਜਲੰਧਰ(ਬਿਊਰੋ):ਸਰਬੰਸਦਾਨੀ ਸਾਹਿਬ – ਏ – ਕਮਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਵ: ਸ. ਕੇਹਰ ਸਿੰਘ ਜੱਸ ਦੇ ਪਰਿਵਾਰ ਵਲੋਂ ਗੁਰਸਾਹਿਬ ਜਨਰਲ ਸਟੋਰ ਅਨੂਪ ਨਗਰ ਵਿਖੇ ਦੂਸਰਾ ਸਾਲਾਨਾ ਦੁੱਧ ਦਾ ਲੰਗਰ ਲਗਾਇਆ ਗਿਆ। ਜਿਸ ਵਿਚ ਹੋਰ ਸਹਿਯੋਗੀ ਸੱਜਣਾਂ ਵਲੋਂ ਵੀ ਸਹਿਯੋਗ ਕੀਤਾ ਗਿਆ। ਸ਼ਹੀਦੀ ਦਿਹਾੜਿਆਂ ਬਾਰੇ ਗੱਲ ਕਰਦਿਆਂ ਸ. ਤਰਸੇਮ ਸਿੰਘ ਜੱਸ ਨੇ ਕਿਹਾ ਕਿ ਗੁਰੂ ਸਾਹਿਬ ਦੇ ਬੱਚਿਆਂ ਤੇ ਮਾਤਾ ਜੀ ਦੀ ਸ਼ਹਾਦਤ ਸਾਨੂੰ ਇਸ ਗੱਲ ਦੀ ਪ੍ਰੇਰਨਾ ਦਿੰਦੀ ਹੈ ਕਿ ਧਰਮ ਦੇ ਮਾਰਗ ਉੱਤੇ ਚਲਦਿਆਂ ਆਪਾ ਵਾਰਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਆਪਣੇ ਧਰਮ ਅਤੇ ਇਮਾਨ ਉੱਤੇ ਪ੍ਰਪੱਕ ਰਹਿਣ ਵਾਲੇ ਕਿਸੇ ਦੀ ਈਨ ਨਹੀਂ ਮੰਨਦੇ। ਇਸ ਮੌਕੇ ਸ. ਤਰਸੇਮ ਸਿੰਘ ਜੱਸ ਤੋਂ ਇਲਾਵਾ ਹਰਪ੍ਰੀਤ ਸਿੰਘ ਜੱਸ, ਗੁਰਪ੍ਰੀਤ ਸਿੰਘ ਜੱਸ, ਗੁਰਪ੍ਰਤਾਪ ਸਿੰਘ ਜੱਸ, ਕੁਲਵਿੰਦਰ ਸਿੰਘ ਜੱਸ,ਕਪਿਲ ਅਰੋੜਾ, ਜਤਿੰਦਰ ਸਿੰਘ ਧਾਲੀਵਾਲ, ਦਇਆ ਸਿੰਘ ਢਿੱਲੋਂ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ, ਜਸਬੀਰ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਸਤਵੰਤ ਕੌਰ, ਗੁਰਮੀਤ ਕੌਰ ਅਤੇ ਹੋਰ ਹਾਜ਼ਰ ਸਨ।