ਮੇਰਾ ਆਪਣਾ ਪੰਜਾਬ-ਜਲੰਧਰ-(ਬਿਊਰੋ): ਪਿੰਡ ਬਾਦਸ਼ਾਹਪੁਰ ਸਥਿਤ ਕੇਂਦਰੀ ਆਲੂ ਖੋਜ ਕੇਂਦਰ ਵਿਖੇ ਆਲੂਆਂ ਦੇ ਮਿੰਨੀ-ਟਿਊਬਰ ਤਿਆਰ ਕਰਨ ਅਤੇ ਬੀਜ ਨੂੰ ਬਿਮਾਰੀ ਰਹਿਤ ਬਣਾਉਣ ਲਈ ਇੱਕ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਇਸ ਪੂਰੇ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਅਗਵਾਈ ਡਾ. ਸੁਖਵਿੰਦਰ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਮਾਹਿਰ ਡਾ. ਬ੍ਰਜੇਸ਼ ਨਾਰੇ ਅਤੇ ਡਾ. ਸੁਗਨੀ ਦੇਵੀ ਵੀ ਮੌਜੂਦ ਸਨ। ਸਿਖਲਾਈ ਦੌਰਾਨ ਦੋਆਬਾ ਖੇਤਰ ਦੇ ਅਗਾਂਹਵਧੂ ਕਿਸਾਨਾਂ ਅਤੇ ਸੰਸਥਾ ਦੀ ਟੀਮ ਨੇ ਉਚੇਚੇ ਤੌਰ ‘ਤੇ ਭਾਗ ਲਿਆ। ਡਾ. ਸੁਖਵਿੰਦਰ ਸਿੰਘ ਨੇ ਕਿਸਾਨਾਂ ਨਾਲ ਆਲੂ ਦੀ ਕਾਸ਼ਤ ਲਈ ਬਿਮਾਰੀ ਰਹਿਤ ਬੀਜ ਤਿਆਰ ਕਰਨ ਦੀਆਂ ਆਧੁਨਿਕ ਤਕਨੀਕਾਂ ਅਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਮਾਹਿਰਾਂ ਨੇ ਦੱਸਿਆ ਕਿ ਕਿਵੇਂ ਕਿਸਾਨ ਮਿੰਨੀ-ਟਿਊਬਰ ਤਕਨੀਕ ਰਾਹੀਂ ਉੱਚ ਗੁਣਵੱਤਾ ਵਾਲਾ ਬੀਜ ਤਿਆਰ ਕਰਕੇ ਆਪਣੀ ਫ਼ਸਲ ਦਾ ਮਿਆਰ ਵਧਾ ਸਕਦੇ ਹਨ। ਇਹ ਸਿਖਲਾਈ ਕੈਂਪ ਕਿਸਾਨਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਇਆ।