ਮੇਰਾ ਆਪਣਾ ਪੰਜਾਬ-ਜਲੰਧਰ-(ਲਖਵਿੰਦਰ ਸਿੰਘ): ਜਲੰਧਰ ਸ਼ਹਿਰ ਦੇ ਬਸਤੀਆਂ ਖੇਤਰ ਵਿੱਚ ਰਹਿੰਦੇ ਇਕ ਆਮ ਪਰਿਵਾਰ ਨਾਲ ਸਬੰਧਿਤ ਨੌਜਵਾਨ ਅਜੈ ਵਾਲਮੀਕਿ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਦਲਿਤ ਵਿਕਾਸ ਬੋਰਡ ਦਾ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ। ਨਿਯੁਕਤੀ ਦੀ ਖ਼ਬਰ ਮਿਲਦੇ ਹੀ ਸਮਾਜਿਕ ਅਤੇ ਧਾਰਮਿਕ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਐਂਟੀ ਕਰਾਈਮ ਸਮਾਜ ਸੁਰੱਖਿਆ ਸੈਲ ਰਜਿ. ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ, ਸੰਤ ਸਮਾਜ ਵੈਲਫੇਅਰ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਸੰਤ ਦੇਵ ਰਾਜ ਪੱਪੂ ਸਾਈ, ਭਗਵਾਨ ਵਾਲਮੀਕੀ ਸਤਿਗੁਰੂ ਕਬੀਰ ਪ੍ਰਕਾਸ਼ੋਤਸਵ ਕਮੇਟੀ ਪੰਜਾਬ ਦੇ ਮਹਾਂ ਸਕੱਤਰ ਵਿਕਾਸ ਭਗਤ ਨੇ ਅੱਜ ਅਜੈ ਵਾਲਮੀਕੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤਿਆਂ ਅਤੇ ਨੋਟਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਚੇਅਰਮੈਨ ਸੁਭਾਸ਼ ਗੋਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਸਤੀਆਂ ਖੇਤਰ ਦੇ ਇੱਕ ਸਾਧਾਰਨ ਪਰਿਵਾਰ ਦੇ ਨੌਜਵਾਨ ਨੂੰ ਦਲਿਤ ਵਿਕਾਸ ਬੋਰਡ ਵਿੱਚ ਉਪ-ਚੇਅਰਮੈਨ ਨਿਯੁਕਤ ਕਰਕੇ ਖੇਤਰ ਨੂੰ ਮਾਣ ਦਿੱਤਾ ਹੈ। ਉਨ੍ਹਾਂ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਜੈ ਵਾਲਮੀਕਿ ਦਾ ਉਨ੍ਹਾਂ ਦੇ ਮੁਹੱਲੇ ਦੇ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਦੇ ਮੌਕੇ ’ਤੇ ਲੱਡੂ ਵੀ ਵੰਡੇ ਗਏ। ਇਸ ਮੌਕੇ ’ਤੇ ਆਪ ਨੇਤਾ ਰਵੀ ਵਾਲਮੀਕਿ, ਸੂਰਜ ਵਾਲਮੀਕਿ, ਰਵੀ ਥਾਪਰ, ਅਜੈ ਥਾਪਰ, ਭੂਸ਼ਣ ਭਗਤ, ਅਨਿਲ ਡਾਲੀਆ, ਸ਼ਾਹ ਅਲੀ, ਮਾਨਵ ਪਾਲ, ਹਰਸ਼ਿਤ ਗੋਰੀਆ ਆਦਿ ਹੋਰ ਵੀ ਬਹੁਤ ਸਾਰੇ ਆਪ ਆਗੂ ਤੇ ਵਰਕਰ ਹਾਜ਼ਰ ਸਨ।