ਚੰਡੀਗੜ੍ਹ (ਮੇਰਾ ਆਪਣਾ ਪੰਜਾਬ): ਪੰਜਾਬੀ ਗਾਇਕ ਏ.ਪੀ.ਢਿਲੋਂ ਦਾ ਸਮਾਗਮ ਅੱਜ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। NIA ਤੋਂ ਇਨਪੁਟ ਮਿਲਣ ਤੋਂ ਬਾਅਦ ਸ਼ੋਅ ਦੀ ਸੁਰੱਖਿਆ ਦੇ ਇੰਤਜ਼ਾਮ ਬਹੁਤ ਸਖਤ ਕਰ ਦਿੱਤੇ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਸਾਲ 1 ਸਤੰਬਰ ਨੂੰ ਕੈਨੇਡਾ ‘ਚ ਉਨ੍ਹਾਂ ਦੇ ਘਰ ‘ਤੇ ਰਾਤ ਸਮੇਂ ਗੋਲੀਬਾਰੀ ਹੋਈ ਸੀ। ਕਾਲੇ ਕੱਪੜੇ ਪਹਿਨੇ ਸ਼ੂਟਰ ਨੇ 11 ਗੋਲੀਆਂ ਚਲਾਈਆਂ ਸਨ। ਇਹ ਗੋਲੀਬਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤੀ ਸੀ। ਰੋਹਿਤ ਗੋਦਾਰਾ ਨੇ ਇੰਟਰਨੈੱਟ ਮੀਡੀਆ ‘ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ। ਕੈਨੇਡਾ ਵਿੱਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਅੱਤਵਾਦੀ ਗੋਲਡੀ ਬਰਾੜ ਨੇ ਖੁਦ ਕੀਤੀ ਸੀ। ਗੋਲੀਬਾਰੀ ਦੇ ਸਮੇਂ ਉਹ ਮੌਕੇ ‘ਤੇ ਮੌਜੂਦ ਸੀ। ਸ਼ੂਟਰ ਨੇ ਹੇਠਾਂ ਉਤਰ ਕੇ ਗੋਲੀਆਂ ਚਲਾ ਦਿੱਤੀਆਂ, ਜਦੋਂ ਕਿ ਗੋਲਡੀ ਬਰਾੜ ਕਾਰ ਵਿਚ ਬੈਠਾ ਸੀ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਾਰੈਂਸ ਬਿਸ਼ਨਈ ਗੈਂਗ ਨੇ ਲਈ ਸੀ। ਇਸੇ ਲਈ ਚੰਡੀਗੜ੍ਹ ਪੁਲੀਸ ਨੇ ਐਨਆਈਏ ਦੇ ਇਨਪੁਟ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।