ਮੇਰਾ ਆਪਣਾ ਪੰਜਾਬ-(ਬਿਊਰੋ): ਅੱਜ ਮਹਾਨਗਰ ਵਿੱਚ ਕਾਮਨ ਸਰਵਿਸ ਸੈਂਟਰ ਸੰਚਾਲਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੀ ਸੰਸਥਾ ਡੀਪੀਏ ਵੱਲੋਂ ਐਸਡੀਐਮ ਜਲੰਧਰ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਤੇ ਡੀਪੀਏ ਦੇ ਅਹੁਦੇਦਾਰਾਂ ਵੱਲੋਂ ਐਸਡੀਐਮ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਸੀਐਸਸੀ ਆਪਰੇਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।
ਇਸ ਮੌਕੇ ਤੇ ਐਸਡੀਐਮ ਸਾਹਿਬ ਵੱਲੋਂ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਸੀਐਸਸੀ ਆਪਰੇਟਰ ਪਹਿਲਾਂ ਰੋਂ ਹੀ ਵਧੀਆ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਡੀਪੀਏ ਵੱਲੋਂ ਹੋਰ ਵਧੀਆ ਕੰਮ ਕਰਨ ਦਾ ਸਾਥ ਮੰਗਿਆ ਅਤੇ ਇਹ ਵੀ ਕਿਹਾ ਕਿ ਕਾਰਡ ਜਲਦੀ ਤੋਂ ਜਲਦੀ ਬਣ ਕੇ ਪੰਜਾਬ ਦੇ ਲੋਕਾਂ ਵਿੱਚ ਵੰਡੇ ਜਾਣਗੇ ਤਾਂ ਜੋ ਸਾਰਿਆਂ ਨੂੰ ਇਸ ਦਾ ਲਾਭ ਮਿਲ ਜਾਵੇ। ਇਸ ਮੌਕੇ ਤੇ ਡੀਪੀਏ ਦੇ ਸਾਰੇ ਅਹੁਦੇਦਾਰ ਮੈਂਬਰ ਹਾਜਰ ਸਨ